ਪੰਨਾ:ਪੂਰਬ ਅਤੇ ਪੱਛਮ.pdf/21

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
੧੪

ਪੂਰਬ ਅਤੇ ਪੱਛਮ

ਵਿਚਾਰਿਆ ਹੀ ਨਹੀਂ ਬਲਕਿ ਇਸ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਇਆ ਹੋਇਆ ਹੈ ।
ਥੋੜੀ ਦੂਰ ਹੀ ਗਏ ਸਾਂ ਕਿ ਗਡੀ ਖਲੋ ਗਈ । ਬਾਹਰ ਮੂੰਹ ਕਢਿਆ ਤਾਂ ਪਤਾ ਲਗਾ ਕਿ ਸਟੇਸ਼ਨ ਹੈ ਅਤੇ ਦਿਲ ਨੂੰ ਕੁਛ ਢਾਰਸ ਬੱਝੀ ਕਿ ਇਥੇ ਕਾਫੀ ਮੁਸਾਫਰ ਉਤਰ ਜਾਣਗੇ ਅਤੇ ਕੁਛ ਆਰਾਮ ਹੋ ਜਾਵੇਗਾ । ਪ੍ਰੰਤੂ, ਤਜਰਬੇ ਤੋਂ ਪਤਾ ਲਗਾ ਕਿ ਉਤਰਨ ਵਾਲੇ ਥੋੜੇ ਤੇ ਚੜ੍ਹਨ ਵਾਲੇ ਬਹੁਤੇ ਸਨ । ਬਸ ! ਉਹੀ ਖਿਚ ਖਿਚੀ ਫੇਰ ਅਰੰਭ ਹੋਈ । ਨਵੇਂ ਮੁਸਾਫਰਾਂ ਲਈ ਥਾਂ ਕਰਨ ਵਾਸਤੇ ਦਰਵਾਜ਼ੇ ਵਲ ਦੇ ਮੁਸਾਫਰਾਂ ਵਲੋਂ ਕਈ ਧੱਕੇ ਵੱਜੇ ਤੇ ਉਨਾਂ ਦੇ ਧੱਕੇ ਦਾ ਅਸਰ ਅਖੀਰੀ ਕੋਨਿਆਂ ਤੱਕ ਡਬਲ ਫੋਰਸ (ਦੋਹਰੀ ਤਾਕਤ) ਨਾਲ ਪੁਜਿਆ ਅਤੇ ਅਸੀਂ ਇਸ ਫੋਰਸ (ਤਾਕਤ) ਨੂੰ ਡੱਬੇ ਦੀ ਲਕੜੀ ਜਾਂ ਦੀਵਾਰ ਦੇ ਸਪੁਰਦ ਕੀਤਾ ਜੋ ਕਿ ਮੋਟੇ ਕਿੱਲਾਂ ਨਾਲ ਜੜੀ ਹੋਈ ਹੋਣ ਦੇ ਕਾਰਨ ਆਪਣੀ ਅਸਲੀ ਥਾਂ ਤੋਂ ਪਰੇ ਨ ਹੋ ਸਕੀ, ਨਹੀਂ ਤਾਂ ਸ਼ਾਇਦ ਕੁਝ ਥੋੜਾ ਬਹੁਤਾ ਹੋਰ ਥਾਂ ਭੀ ਬਣ ਜਾਂਦਾ । ਇਸੇ ਤਰਾਂ ਹੋਰ ਕਈ ਸਟੇਸ਼ਨ ਆਏ ਜਿਥੇ ਉਤਾਰੂ ਥੋੜੇ ਤੇ ਚੜ੍ਹਾਊ ਬਹੁਤੇ ਸਨ ਅਤੇ ਹਰ ਇਕ ਸਟੇਸ਼ਨ ਤੇ ਪਹਿਲਾਂ ਵਾਂਗ ਹੀ ਪਿਛਾਂਹ ਨੂੰ ਧੱਕੇ ਵਜਦੇ ਅਤੇ ਨਵੇਂ ਚੜ੍ਹਾਊਆਂ ਵਾਸਤੇ ਥਾਂ ਕੀਤਾ ਜਾਂਦਾ । ਛੇ ਸੱਤ ਸਟੇਸ਼ਨ ਗੁਜ਼ਰਨ ਦੇ ਬਾਦ ਮੁਸਾਫਰਾਂ ਦੀ ਰੌ ਉਲਟੀ ਅਥਵਾ ਚੜ੍ਹਣ ਵਾਲੇ ਥੋੜੇ ਤੇ ਉਤਰਨ ਵਾਲੇ ਬਹੁਤੇ ਹੋਣ ਲਗੇ ਅਤੇ ਡੱਬੇ ਵਿਚਲੇ ਮੁਸਾਫਰਾਂ ਨੂੰ ਕੁਛ ਸੁਖ ਦਾ ਸਾਹ