ਪੰਨਾ:ਪੂਰਬ ਅਤੇ ਪੱਛਮ.pdf/211

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੦੪

ਪੂਰਬ ਅਤੇ ਪੱਛਮ

ਸਭਾ ਤੇ ਸੁਸਾਇਟੀਆਂ ਦੇ ਮੈਂਬਰ ਆਪਣੀ ਜ਼ੁਮੇਵਾਰੀ ਨੂੰ ਪੂਰੀ ਤਰਾਂ ਮਹਿਸੂਸ ਨਹੀਂ ਕਰਦੇ। ਭਾਵੇਂ ਕਿਤਨਾ ਭੀ ਥੋੜੇ ਤੋਂ ਥੋੜਾ ਚੰਦਾ ਹੋਵੇ, ਕਿਉਂਕਿ ਚੰਦੇ ਤੋਂ ਬਿਨਾਂ ਤਾਂ ਕਿਸੇ ਸਭਾ ਦਾ ਕੰਮ ਚਲਦਾ ਹੀ ਨਹੀਂ, ਆਪਣੇ ਆਪ ਸਾਰੇ ਮੈਂਬਰਾਂ ਦਾ ਚੰਦਾ ਆਉਣਾ ਅਸੰਭਵ ਹੈ। ਕਈ ਮੈਬਰਾਂ ਤੋਂ ਚੰਦਾ ਵਸੂਲ ਕਰਨ ਲਈ ਚੰਦੇ ਨਾਲੋਂ ਬਹੁਤਾ ਡਾਕ ਖਰਚ ਉਨ੍ਹਾਂ ਨੂੰ ਚੇਤਾਵਨੀ ਪੱਤਰ ਭੇਜਣ ਤੇ ਲਗ ਜਾਂਦਾ ਹੈ। ਆਮ ਸਭਾ ਸੁਸਾਇਟੀਆਂ ਦਾ ਇਹ ਹਾਲ ਹੈ ਕਿ ਉਨ੍ਹਾਂ ਵਿਚ ਕੰਮ ਕਰਨ ਵਾਲੇ ਤੇ ਮਾਲੀ ਸਹਾਇਤਾ ਦੇਣ ਵਾਲੇ, ਉਨ੍ਹਾਂ ਦੀ ਰੂਹੇ ਰਵਾਨ, ਬੜੇ ਥੋੜੇ ਆਦਮੀ ਹੀ ਹੁੰਦੇ ਹਨ। ਅਜੇਹੀਆਂ ਸੁਸਾਇਟੀਆਂ ਦਾ ਅੰਤ ਇਹ ਹੁੰਦਾ ਹੈ ਕਿ ਇਨ੍ਹਾਂ ਤੇ ਇਨ੍ਹਾਂ ਥੋੜੇ ਜਿਹੇ ਆਦਮੀਆਂ ਦਾ ਹੀ ਜੱਫਾ ਪੈ ਜਾਂਦਾ ਹੈ ਅਤੇ ਜਿਸ ਤਰਾਂ ਉਨ੍ਹਾਂ ਦੀ ਮਰਜ਼ੀ ਹੋਵੇ ਉਹ ਇਨ੍ਹਾਂ ਨੂੰ ਚਲਾਉਂਦੇ ਹਨ। ਚੋਧਰ-ਪੁਣੇ ਦੀ ਬੀਮਾਰੀ ਭੀ ਸਾਡੇ ਲੋਕਾਂ ਵਿਚ ਬਹੁਤੀ ਹੈ। ਕਈ ਲੋਕ ਅਜੇਹੇ ਹਨ ਜੋ ਲੀਡਰੀ ਤੋਂ ਬਿਨਾਂ ਕਿਸੇ ਨਾਲ ਮਿਲਕੇ ਕੰਮ ਕਰਨਾ ਆਪਣੀ ਹਤਕ ਸਮਝਦੇ ਹਨ। ਸੁਆਦਲੀ ਗਲ ਇਹ ਹੈ ਕਿ ਇਨ੍ਹਾਂ ਆਪੇ-ਬਣੇ ਲੀਡਰਾਂ ਦੀ ਗਿਣਤੀ ਬੇਸ਼ੁਮਾਰ ਹੈ। ਇੱਟ ਚੁਕਿਆਂ ਲੀਡਰ ਨਿਕਲਦਾ ਹੈ! ਇਸ ਬੇਥਵੀ ਲੀਡਰਸ਼ਿਪ ਦਾ ਨਤੀਜਾ ਇਹ ਹੈ ਕਿ ਸਾਡੇ ਵਿਚ ਲੀਡਰ ਲੋੜ ਤੋਂ ਬਹੁਤੇ ਹਨ ਅਤੇ ਉਨ੍ਹਾਂ ਦੇ ਪੈਰੋਕਾਰ ਅਧਿਕ ਥੋੜੇ ਡਸਿਪਲਨ ਦਾ ਮਾਦਾ ਹੀ ਸਾਡੇ ਵਿਚ ਨਹੀਂ ਹੈ, ਬਸ ਹੈਂਕੜ ਨਾਲ ਭਰੇ