ਪੰਨਾ:ਪੂਰਬ ਅਤੇ ਪੱਛਮ.pdf/213

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੦੬

ਪੂਰਬ ਅਤੇ ਪੱਛਮ

ਸਾਫ ਸੁਥਰੇ ਤੇ ਸ੍ਵਛ ਹਨ।

ਖਾਣ ਪੀਣ ਦਾ ਆਮ ਰਿਵਾਜ ਇਹ ਹੈ ਕਿ ਖਾਣਾ ਵੇਲੇ ਸਿਰ ਤਿਆਰ ਹੋਵੇਗਾ ਅਤੇ ਵੇਲੇ ਸਿਰ ਖਾਧਾ ਜਾਵੇਗਾ। ਜੇਕਰ ਕੋਈ ਆਦਮੀ, ਭਾਵੇਂ ਘਰ ਦਾ ਮਾਲਕ ਭੀ ਕਿਉਂ ਨ ਹੋਵੇ, ਖਾਣੇ ਦੇ ਮੌਕੇ ਤੇ ਹਾਜ਼ਰ ਨਹੀਂ ਤਾਂ ਉਸ ਲਈ ਦੋਬਾਰਾ ਖਾਣਾ ਤਿਆਰ ਨਹੀਂ ਕੀਤਾ ਜਾਵੇਗਾ, ਉਹ ਜਾਂ ਤੇ ਭੁਖਾ ਰਹੇ ਜਾਂ ਬਾਹਰੋਂ ਖਾ ਆਵੇ। ਸਾਡੇ ਵਾਂਗ ਨਹੀਂ ਕਿ ਜਦੋਂ ਘਰ ਆਏ, ਭਾਵੇਂ ਦੁਪਹਿਰ ਹੋਵੇ ਭਾਵੇਂ ਅਧੀ ਰਾਤ ਘਰ ਵਾਲੀ ਨੂੰ ਹੁਕਮ ਦਿਤਾ ਤੇ ਤਾਜ਼ਾ ਰੋਟੀ ਬਣਵਾ ਲਈ।

ਖਾਣਾ ਰਸੋਈ ਵਿਚ ਤਿਆਰ ਹੋਵੇਗਾ ਅਤੇ ਖਾਣੇ ਵਾਲੇ ਕਮਰੇ ਵਿਚ ਮੇਜ਼ਾਂ ਤੇ ਪਰੀਹਿਆ ਜਾਵੇਗਾ। ਖਾਣ ਲਈ ਹਥ ਲਾਉਣ ਦੀ ਲੋੜ ਨਹੀਂ। ਕਾਂਟਾ, ਛੁਰੀ, ਚਾਕੂ, ਚਮਚਾ, ਆਦਿ ਸਭ ਪਾਸ ਹਨ ਅਤੇ ਲੋੜ ਅਨੁਸਾਰ ਹਰ ਇਕ ਚੀਜ਼ ਵਰਤੀ ਜਾਂਦੀ ਹੈ। ਅਮਰੀਕਾ ਵਿਚ ਬਹੁਤੇ ਲੋਕ ਦਿਨ ਵਿਚ ਤਿੰਨ ਵਾਰ ਖਾਂਦੇ ਹਨ-ਸਵੇਰੇ ਨਾਸ਼ਤਾ ਦੁਪਹਿਰੇ ਤੇ ਸ਼ਾਮ ਨੂੰ ਪੂਰੀ ਰੋਟੀ। ਸਰਦੇ ਵਰਦੇ ਘਰੀਂ ਦਿਨ ਢਲੇ ਚਾਹ ਨਾਲ ਭੀ ਕੁਝ ਖਾ ਪੀ ਲੈਂਦੇ ਹਨ ਅਤੇ ਜਿਸ ਦਿਨ ਸ਼ਾਮ ਨੂੰ ਕੋਈ ਖਾਸ, ਨਾਚ, ਸਿਨੇਮਾਂ ਜਾਂ ਥੀਏਟਰ ਆਦਿ ਦਾ ਪ੍ਰੋਗਰਾਮ ਹੋਵੇ ਤਾਂ ਇਹ ਸ਼ੁਗਲ ਖਤਮ ਹੋਣ ਤੇ ਰਾਤ ਦੇ ਬਾਰਾਂ ਇਕ ਬਜੇ ਥੋੜਾ ਘਣਾ ਹਾਜ਼ਰੀ ਵਜੋਂ ਖਾਣਾ ਖਾਂਦੇ ਹਨ। ਅਮ੍ਰੀਕਨ ਲੋਕਾਂ ਦੀ ਔਸਤ ਖੁਰਾਕ ਸਾਡੇ