ਪੰਨਾ:ਪੂਰਬ ਅਤੇ ਪੱਛਮ.pdf/214

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਮਾਜਕ ਜ਼ਿੰਦਗੀ

੨੦੭

ਨਾਲੋਂ ਢਾਈ ਤਿੰਨ ਗੁਣਾਂ ਬਹੁਤੀ ਤੇ ਇਸੇ ਨਿਸਬਤ ਨਾਲ ਚੰਗੀ ਹੁੰਦੀ ਹੈ।

ਕਈ ਪੱਛਮੀ ਦੇਸਾਂ ਦੇ ਲੋਕ ਖਾਸ ਕਰਕੇ ਬਹੁਤੀ ਵਾਰ ਖਾਣਾ ਖਾਂਦੇ ਹਨ। ਜਰਮਨ ਲੋਕ ਦਿਹਾੜੀ ਵਿਚ ਸੱਤ ਅੱਠ ਵਾਰ ਖਾਣਾ ਖਾਂਦੇ ਹਨ-ਸਵੇਰੇ ਬਿਸਤ੍ਰੇ ਵਿਚੋਂ ਨਿਕਲਨ ਤੋਂ ਪਹਿਲਾਂ ਚਾਹ (Bed tea), ਉਸ ਤੋਂ ਮਗਰੋਂ ਦਾਤਨ ਕਰਲਾ ਤੇ (ਜੇਕਰ ਅਸ਼ਨਾਨ ਕਰਨਾ ਹੋਵੇ ਤਾਂ) ਅਸ਼ਨਾਨ ਕਰ ਕੇ ਨਾਸ਼ਤਾ ( Breakfast); ਦਸ ਵਜਦੇ ਨੂੰ ਥੋੜਾ ਜਿਹਾ ਟਿਫਨ ( Before-noon tiffen), ਬਾਰਾਂ ਵਜੇ ਰੋਟੀ ( Lunch); ਤਿੰਨ ਵਜੇ ਚਾਹ ( Afternoon tea); ਪੰਜ ਵਜੇ ਫੇਰ ਟਿਫਨ ( After-noon ti££en); ਸੱਤ ਵਜੇ ਸ਼ਾਮ ਦਾ ਖਾਣਾ ( Dinner); ਰਾਤ ਦੇ ਨੌਂ ਵਜੇ ਟਿਫਨ ( Evening t:ffen); ਅਤੇ ਰਾਤ ਦੇ ਬਾਰਾਂ ਵਜੇ ਅਖੀਰਲਾ ਖਾਣਾ ( Supper)। ਰਾਤ ਦੇ ਬਾਰਾਂ ਤੋਂ ਸਵੇਰ ਦੇ ਸੱਤ ਵਜੇ ਤਕ ਇਹ ਸੱਤ ਘੰਟੇ ਨੀਂਦ ਲੈਣ ਦੇ ਕਾਰਨ ਖਾਲੀ ਨਿਕਲ ਜਾਂਦੇ ਹਨ, ਨਹੀਂ ਤਾਂ ਇਨ੍ਹਾਂ ਸੱਤਾਂ ਘੰਟਿਆਂ ਵਿਚ ਦੋ ਤਿੰਨ ਵਾਰ ਹੋਰ ਖਾਇਆ ਕਰਨ! ਇਹ ਦਸਣ ਦੀ ਖਾਸ ਲੋੜ ਨਹੀਂ ਕਿ ਇਨ੍ਹਾਂ ਖਾਣਿਆਂ ਦੀ ਮਿਕਦਾਰ ਬਹੁਤ ਥੋੜੀ ਹੁੰਦੀ ਹੈ। ਜਰਮਨੀ ਵਾਲਿਆਂ ਦੇ ਲੰਚ ਤੇ ਡਿਨਰ ਅਮ੍ਰੀਕਨ ਲੋਕਾਂ ਦੀਆਂ ਇਨ੍ਹਾਂ ਰੋਟੀਆਂ ਦੇ ਅੱਧ ਦੇ ਭੀ ਬਰਾਬਰ ਨਹੀਂ ਹੁੰਦੇ।

ਮਾਸ ਖਾਣ ਦੇ ਆਮ ਤੌਰ ਤੇ ਸਾਰੇ ਪੱਛਮੀ ਲੋਕ ਆਦੀ ਹਨ ਅਤੇ ਦਿਨ ਦੇ ਵੱਡੇ ਖਾਣਿਆਂ ਨਾਲ-