ਪੰਨਾ:ਪੂਰਬ ਅਤੇ ਪੱਛਮ.pdf/216

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਮਾਜਕ ਜ਼ਿੰਦਗੀ

੨੦੯

ਇਕ ਦੂਸਰੇ ਨੂੰ ਤਲਾਕ ਦੇ ਕੇ ਹਰ ਇਕ ਆਜ਼ਾਦੀ ਨਾਲ ਕਈ ਦੂਸਰੀ ਸ਼ਾਦੀ ਕਰਵਾ ਲੈਂਦਾ ਹੈ। ਇਸ ਗਲ ਨੇ ਸਮਾਜ ਵਲੋਂ ਬੁਰਾ ਨਹੀਂ ਸਮਝਿਆ ਜਾਂਦਾ ਅਤੇ ਨਾਂ ਕਿਸੇ ਦੇ ਰਾਹ ਵਿਚ ਖਾਹ ਮਖਾਹ ਢੁਚਰ ਡਾਹ ਕੇ ਰੋੜਾ ਅਟਕਾਇਆ ਜਾਂਦਾ ਹੈ। ਇਸਤ੍ਰੀ ਦੇ ਵਿਧਵਾ ਹੋ ਜਾਣ ਤੇ ਭੀ ਜੇਕਰ ਉਸਦੀ ਸਲਾਹ ਹੋਵੇ ਤਾਂ ਉਸਨੂੰ ਹੋਰ ਸ਼ਾਦੀ ਕਰਵਾਉਣ ਦਾ ਉਸੇ ਤਰਾਂ ਅਧਿਕਾਰ ਹੈ ਜਿਸ ਤਰਾਂ ਆਦਮੀ ਨੂੰ। ਇਕ ਹੋਰ ਗਲ ਜੋ ਆਮ ਤੌਰ ਤੇ ਸਾਰੇ ਪੱਛਮੀ ਦੇਸ਼ਾਂ ਵਿਚ ਪਾਈ ਜਾਂਦੀ ਹੈ ਉਹ ਇਹ ਹੈ ਕਿ ਇਕ ਸਮੇਂ ਤੇ ਆਦਮੀ ਕੇਵਲ ਇਕ ਇਸਤ੍ਰੀ ਨਾਲ ਹੀ ਸ਼ਾਦੀ ਕਰ ਸਕਦਾ ਹੈ, ਭਾਵੇਂ ਉਹ ਕਿਤਨਾ ਭੀ ਮਾਲਦਾਰ ਕਿਉਂ ਨ ਹੋਵੇ। ਮੁਲਕ ਦੀ ਗ੍ਵਰਨਮੈਂਟ ਵਲੋਂ ਅਜੇਹਾ ਕਾਨੂੰਨ ਪ੍ਰਚਲਤ ਹੈ ਕਿ ਇਕ ਇਸਤ੍ਰੀ ਦੇ ਹੁੰਦਿਆਂ ਹੋਇਆਂ ਆਦਮ ਦੂਸਰੀ ਸ਼ਾਦੀ ਨਹੀਂ ਕਰ ਸਕਦਾ, ਜੇਕਰ ਕਰੇਗਾ ਤਾਂ ਸਰਕਾਰੀ ਦੰਡ ਦਾ ਭਾਗੀ ਹੋਵੇਗਾ।

ਪੱਛਮੀ ਮੁਲਕਾਂ ਵਿਚ ਇਸਤ੍ਰੀ ਮਰਦ ਦਾ ਪ੍ਰਸਪਰ ਵਰਤਾਵਾ ਬੜਾ ਖੁਲ੍ਹਾ ਹੈ। ਛੋਟੀ ਉਮਰ ਤੋਂ ਹੀ ਬੱਚੇ ਬੱਚੀਆਂ ਇਕੱਠੇ ਭੈਣਾਂ ਭਰਾਵਾਂ ਵਾਂਗ ਰਹਿੰਦੇ ਹਨ, ਖੇਡਦੇ ਹਨ ਤੇ ਇਕੱਠੇ ਹੀ ਸਕੂਲਾਂ ਵਿਚ ਪੜ੍ਹਦੇ ਹਨ। ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਜਾ ਕੇ ਭੀ ਜਦ ਉਹ ਪੂਰੀ ਜਵਾਨੀ ਦੀ ਉਮਰ ਵਿਚ ਹੁੰਦੇ ਹਨ, ਇਕੱਠੇ ਹੀ ਵਿਚਰਦੇ ਹਨ। ਇਸ ਪ੍ਰਸਪਰ ਖੁਲੇ ਅਤੇ ਸਦਾ ਦੇ ਵਰਤਾਵੇ ਦਾ ਅਸਰ ਦੋਹਾਂ ਧਿਰਾਂ ਤੇ ਚੰਗਾ ਪੈਂਦਾ ਹੈ। ਕੋਮਲ