ਪੰਨਾ:ਪੂਰਬ ਅਤੇ ਪੱਛਮ.pdf/217

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੧੦

ਪੂਰਬ ਅਤੇ ਪੱਛਮ

ਜਾਤੀ (Fair sen) ਦੀ ਹਾਜ਼ਰੀ ਵਿਚ ਲੜਕੇ ਜਾਂ ਆਦਮੀ ਦੁਰਬਚਨ ਨਹੀਂ ਬੋਲ ਸਕਦੇ ਅਤੇ ਨਾਂ ਹੀ ਲੜਕੀਆਂ ਜਾਂ ਔਰਤਾਂ ਨੂੰ ਇਸ ਪ੍ਰਕਾਰ ਦੇ ਬਚਨ ਬੋਲਣ ਦੀ ਉਹ ਖੁਲ ਮਿਲਦੀ ਹੈ ਜੋ ਕਿ ਉਹ ਆਪਣੇ ਆਪ ਵਿਚ ਬੋਲ ਸਕਦੀਆਂ ਹੋਣ। ਇਕ ਦੂਸਰੇ ਦੇ ਅਹਿਸਾਸਾਂ ਨੂੰ ਮਹਿਸੂਸ ਕਰਨਾ ਅਤੇ ਇਕ ਦੂਸਰੇ ਦੀ ਇਜ਼ਤ ਤੇ ਸਤਿਕਾਰ ਕਰਨਾ ਸਿਖ ਜਾਂਦੇ ਹਨ। ਹਮੇਸ਼ਾ ਇਕ ਦੂਸਰੇ ਨਾਲ ਵਿਚਰਨ ਦੇ ਕਾਰਨ ਉਨ੍ਹਾਂ ਦੇ ਦਿਲਾਂ ਵਿਚ ਭੀ ਇਤਨੇ ਮਲੀਨ ਖਿਆਲ ਪੈਦਾ ਨਹੀਂ ਹੁੰਦੇ ਜਿਤਨੇ ਸਾਡੇ ਮਲਕ ਦੇ ਵਸਨੀਕਾਂ ਵਿਚ ਇਕ ਦੂਸਰੇ ਦੀ ਬਾਬਤ ਪੈਦਾ ਹੋ ਸਕਦੇ ਹਨ।

ਇਸਤ੍ਰੀ ਜਾਤੀ ਦੀ ਇੱਜ਼ਤ ਕਰਨਾ ਅਸੀਂ ਪੱਛਮੀ ਦੇਸਾਂ ਤੋਂ ਹੀ ਸਿਖ ਸਕਦੇ ਹਾਂ। ਕੋਮਲ ਸੰਸਾਰ ਲਈ ਜੇਕਰ ਕੋਈ ਬਹਿਸ਼ਤ ਹੈ ਤਾਂ ਉਹ ਵਰਤਮਾਨ ਸਮੇਂ ਵਿਚ ਪੱਛਮੀ ਦੇਸ ਹੀ ਹਨ। ਜ਼ਿੰਦਗੀ ਦੇ ਹਰ ਇਕ ਪਹਿਲੂ ਵਿਚ ਇਸਤ੍ਰੀ ਨੂੰ ਸਤਿਕਾਰਿਆ ਜਾਂਦਾ ਹੈ। ਇਸ ਸਬੰਧ ਵਿਚ ਵਾਪਰਦੇ ਕਈ ਦ੍ਰਿਸ਼ਯ ਤਾਂ ਸਾਡੇ ਹਿੰਦੁਸਤਾਨੀਆਂ ਲਈ ਅਤਿ ਹੈਰਾਨੀ ਭਰੇ ਜਾਪਦੇ ਹਨ, ਯਥਾ ਕਾਲਜ ਪ੍ਰੋਫੈਸਰ, ਯੂਨੀਵਰਸਿਟੀ ਦਾ ਪ੍ਰੈਜ਼ੀਡੈਂਟ, ਇਕ ਮੰਨਿਆ ਪ੍ਰਮੰਨਿਆ ਜੱਜ ਤੇ ਇਕ ਵਕੀਲ, ਸੂਬੇ ਦਾ ਗਵਰਨਰ, ਆਦਿ ਆਪਣੀਆਂ ਅਰਧੰਗੀਆਂ ਸਮੇਤ ਕਿਸੇ ਸੋਸ਼ਲ ਪਾਰਟੀ ਤੇ ਗਏ ਹਨ; ਬਰਫ ਪੈਣ ਦੇ ਕਾਰਨ ਬੂਟਾਂ ਉਪਰਦੀ ਸਭ ਨੇ ਬੂਟਾਂ ਨੂੰ ਢਕਣ ਤੇ ਪੈਰਾਂ ਨੂੰ ਗਰਮ ਰਖਣ ਲਈ ਉਪ-