ਪੰਨਾ:ਪੂਰਬ ਅਤੇ ਪੱਛਮ.pdf/219

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੧੨

ਪੂਰਬ ਅਤੇ ਪੱਛਮ

ਏਹ ਭੀ ਕਰ ਸਕਦੀਆਂ ਹਾਂ, ਪ੍ਰੰਤੂ ਉਹ ਆਪਣੇ ਡੂੰਘੇ ਪ੍ਰੇਮ ਦਾ ਸਬੂਤ ਦੇਣ ਲਈ ਇਹ ਕੰਮ ਕਰਦਾ ਹੈ ਅਤੇ ਦਸਦਾ ਹੈ ਕਿ ਭਾਵੇਂ ਉਹ ਡਾਕਟਰ ਹੈ, ਜੱਜ ਜਾਂ ਪ੍ਰੋਫੈਸਰ, ਤੇ ਭਾਵੇਂ ਹੈ ਸੂਬੇ ਦਾ ਗਵਰਨਰ, ਪ੍ਰੰਤੂ ਘਰੋਗੀ ਤੇ ਸਮਾਜਕ ਜ਼ਿੰਦਗੀ ਵਿਚ ਉਸਦਾ ਪ੍ਰੇਮ ਆਪਣੀ ਸੁਪਤਨੀ ਨਾਲ ਉਨ੍ਹਾਂ ਦਿਨਾਂ ਨਾਲੋਂ ਘੱਟ ਨਹੀਂ ਜਦ ਉਨ੍ਹਾਂ ਵਿਆਹ ਕਰਵਾਇਆ ਸੀ, ਬਲਕਿ ਬਹੁਤਾ ਹੈ। ਸੋ ਇਹ ਹੈ ਅਸਲ ਭੇਦ ਪਤੀ ਦਾ ਇਸਤ੍ਰੀ ਦੀ ਜੁੱਤੀ ਉਤਾਰਨ ਵਿਚ। ਇਸ ਵਿਚ ਪਤੀ ਦੀ ਕੋਈ ਗਿਰਾਵਟ ਨਹੀਂ, ਬਲਕਿ ਉਹ ਆਪਣੇ ਆਪ ਨੂੰ ਦੁਨੀਆਂ ਤੇ ਆਪਣੀ ਅਰਧੰਗੀ ਦੀਆਂ ਨਜ਼ਰਾਂ ਵਿਚ ਉਚੇਰਾ ਲੈ ਜਾਂਦਾ ਹੈ।

ਕੀ ਹਿੰਦੁਸਤਾਨੀ ਆਦਮੀ ਇਸਤ੍ਰੀ ਦਾ ਸਤਿਕਾਰ ਕਰਨ ਵਿਚ ਆਪਣੇ ਪੱਛਮੀ ਭਰਾਵਾਂ ਤੋਂ ਕੁਝ ਸਿਖਿਆ ਲੈਣਗੇ?

ਪੱਛਮੀ ਦੇਸਾਂ ਵਿਚ, ਖਾਸ ਕਰਕੇ ਕੋਮਲ ਸੰਸਾਰ ਦੇ ਦਾਇਰੇ ਵਿਚ, ਸ੍ਰੀਰ ਨੂੰ ਬਨਾਉਟੀ ਸੁਹੱਪਣ ਦੇਣ ਦਾ ਭੀ ਆਮ ਰਿਵਾਜ ਹੈ। ਪਹਿਲੋਂ ਪਹਿਲ ਤਾਂ ਇਹ ਰਿਵਾਜ ਕੇਵਲ ਅਤੇ ਅਮੀਰ ਘਰਾਂ ਜਾਂ ਸਿਨਮੇ ਵਿਚ ਕੰਮ ਕਰਨ ਵਾਲੀਆਂ ਐਕਟ੍ਰੈਸਾਂ ਦਾ ਗਹਿਣਾ ਸੀ, ਪ੍ਰੰਤੂ ਦੁਨੀਆਂ ਦੇ ਮਹਾਂ ਜੰਗ ਤੋਂ ਮਗਰੋਂ ਇਹ ਆਮ ਪ੍ਰਚਲਤ ਹੋ ਗਿਆ ਹੈ। ਵਰਤਮਾਨ ਸਮੇਂ ਵਿਚ ਹਰ ਇਕ ਘਰ ਵਿਚ ਕਰੀਮ, ਸੁਰਖੀ, ਲਾਲੀ ਆਦਿ ਜ਼ਰੂਰੀ ਸਮਝੀ ਜਾਂਦੀ ਹੈ। ਮਰਦ ਭੀ ਆਪਣਾ ਸੁਹੱਪਣ ਵਧਾਉਣ ਲਈ ਅਜੇਹੀਆਂ ਚੀਜ਼ਾਂ