ਪੰਨਾ:ਪੂਰਬ ਅਤੇ ਪੱਛਮ.pdf/220

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਮਾਜਕ ਜ਼ਿੰਦਗੀ

੨੧੨

ਵਰਤਦੇ ਹਨ। ਵਿਚਾਰਵਾਨ ਆਦਮੀ ਅਜੇਹੀਆਂ ਗਲਾਂ ਨੂੰ ਉਤਸ਼ਾਹ ਨਹੀਂ ਦੇਣਾ ਚਾਹੁੰਦੇ ਅਤੇ ਹੋ ਸਕਦਾ ਹੈ ਕਿ ਥੋੜੀ ਦੇਰ ਵਿਚ ਹੀ ਇਸਦੇ ਉਲਟ ਲਹਿਰ ਚਲ ਪਵੇ।

ਉਨ੍ਹਾਂ ਦੇਸਾਂ ਵਿਚ ਆਦਮੀ ਅਤੇ ਇਸਤ੍ਰੀਆਂ, ਖਾਸ ਕਰਕੇ ਨੌਜਵਾਨ ਲੜਕੇ ਲੜਕੀਆਂ, ਦਾ ਇਕੱਠੇ ਇਕ ਦੂਸਰੇ ਨਾਲ ਰਲਕੇ ਨੱਚਣਾ ਸਾਡੇ ਮੁਲਕ ਦੇ ਆਮ ਵਸਨੀਕਾਂ ਲਈ ਇਕ ਹੈਰਾਨੀ-ਭਰਿਆ ਦ੍ਰਿਸ਼ਯ ਹੈ। ਪ੍ਰੰਤੂ ਉਨ੍ਹਾਂ ਨੇ ਅਜੇਹੇ ਨਾਚਾਂ ਨੂੰ ਪ੍ਰਸਪਰ ਮੇਲ ਮਿਲਾਪ, ਜਾਣ ਪਛਾਣ ਅਤੇ ਕਸਰਤ ਕਰਨ ਦਾ ਇਕ ਵਸੀਲਾ - ਸਮਝ ਛਡਿਆ ਹੈ ਅਤੇ ਆਮ ਹਾਲਤਾਂ ਵਿਚ ਇਸ ਤੋਂ ਕੋਈ ਭੈੜਾ ਸਿੱਟਾ ਨਹੀਂ ਨਿਕਲਦਾ। ਪ੍ਰੰਤੂ ਇਹ ਗਲ ਕਹਿਣ ਤੋਂ ਬਿਨਾਂ ਨਹੀਂ ਰਿਹਾ ਜਾਂਦਾ, ਕਿਉਂਕਿ ਇਹ ਸਚਾਈ ਹੈ, ਕਿ ਕਈ ਹਾਲਤਾਂ ਵਿਚ ਖਾਸ ਕਰਕੇ ਨੌਜਵਾਨਾਂ ਦੇ ਮਾਮਲਿਆਂ ਵਿਚ ਅਜੇਹੇ ਨਾਚ ਉਨ੍ਹਾਂ ਦੇ ਆਚਰਣ ਦੀ ਗਿਰਾਵਟ ਦਾ ਕਾਰਨ ਬਣਦੇ ਹਨ। ਭਾਵੇਂ ਅਜੇਹੀਆਂ ਵਾਰਤਾਵਾਂ ਥੋੜੀਆਂ ਹੁੰਦੀਆਂ ਹਨ ਪ੍ਰੰਤੂ ਹੁੰਦੀਆਂ ਜ਼ਰੂਰ ਹਨ। ਇਸੇ ਲਈ ਮੈਂ ਦੇਖਿਆ ਹੈ ਕਿ ਮਜ਼ਹਬੀ ਖਿਆਲ ਦੇ ਮੁੰਡੇ ਕੁੜੀਆਂ ਅਜੇਹੇ ਨਾਚਾਂ ਵਿਚ ਉਕਾ ਹੀ ਹਿੱਸਾ ਨਹੀਂ ਲੈਂਦੇ। ਸਮੁਚੇ ਤੌਰ ਤੇ ਜੇਕਰ ਦੇਖਿਆ ਜਾਵੇ ਤਾਂ ਇਹ ਉਨ੍ਹਾਂ ਪ੍ਰਯੋਜਨਾਂ ਨੂੰ ਬਹੁਤ ਹਦ ਤਕ ਸਫਲਤਾ ਦਿੰਦੇ ਹਨ ਜਿਨ੍ਹਾਂ ਨੂੰ ਮੁਖ ਰਖਕੇ ਪੱਛਮੀ ਲੋਕਾਂ ਇਹ ਰਿਵਾਜ ਚਲਾਇਆਂ ਹੈ।

ਉਪਰ ਅਸੀਂ ਪੱਛਮੀ ਦੇਸਾਂ ਵਿਚ ਆਮ ਪ੍ਰਚਲਤ