ਪੰਨਾ:ਪੂਰਬ ਅਤੇ ਪੱਛਮ.pdf/221

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੧੪

ਪੂਰਬ ਅਤੇ ਪੱਛਮ

ਮੋਟੇ ਮੋਟੇ ਰਿਵਾਜਾਂ ਦਾ ਜ਼ਿਕਰ ਕੀਤਾ ਹੈ। ਹੁਣ ਆਪਣੇ ਆਪ ਵਲ ਨਜ਼ਰ ਮਾਰਦੇ ਹਾਂ। ਸਾਡੇ ਦੇਸ ਵਿਚ ਪ੍ਰਚਲਤ ਰਿਵਾਜਾਂ ਦੀ ਖਾਸੀਅਤ ਇਹ ਹੈ ਕਿ ਇਨ੍ਹਾਂ ਵਿਚ ਲਚਕ ਬਹੁਤ ਥੋੜੀ ਹੈ, ਇਸ ਲਈ ਸਮੇਂ ਦੀ ਲੋੜ ਅਨੁਸਾਰ ਇਨ੍ਹਾਂ ਵਿਚ ਤਬਦੀਲੀ ਆਉਣੀ ਕਠਣ ਹੈ, ਜਦ ਤਕ ਗ੍ਵਰਨਮੈਂਟ ਵਲੋਂ ਕੋਈ ਸਖਤ ਕਦਮ ਨ ਉਠਾਇਆ ਜਾਵੇ। ਸਤੀ ਦੀ ਰਸਮ ਇਕ ਅਜੇਹੀ ਮਿਸਾਲ ਹੈ ਜੋ ਕਈ ਸਦੀਆਂ ਤਕ ਸਾਡੇ ਦੇਸ ਵਿਚ ਪ੍ਰਚਲਤ ਰਹੀ ਅਤੇ ਜੇਕਰ ਅੰਗਰੇਜ਼ੀ ਗ੍ਵਰਨਮੈਂਟ ਇਸ ਦੇ ਵਿਰੁਧ ਜਹਾਦ ਨ ਕਰਦੀ ਤਾਂ ਇਸ ਭੈੜੇ ਰਿਵਾਜ ਨੇ ਹੁਣ ਤਕ ਸਾਡਾ ਪਿਛਾ ਨਹੀਂ ਛਡਣਾਂ ਸੀ। ਭਾਵੇਂ ਅਸਲੀਅਤ ਇਸ ਵਿਚੋਂ ਬਿਲਕੁਲ ਉਕਾ ਹੀ ਮਿਟ ਗਈ ਸੀ ਕੇਵਲ ਰਿਵਾਜ ਪੂਰਾ ਕਰਨ ਲਈ ਵਿਧਵਾ ਨੂੰ ਪਤੀ ਦੀ ਚਿਤਾ ਤੇ ਚੜ੍ਹਾਇਆ ਜਾਂਦਾ ਸੀ। ਉਸਦਾ ਦਿਲ ਇਹ ਪਾਪ ਕਰਨ ਨੂੰ ਮੰਨੇ ਜਾਂ ਨ ਮੰਨੇ। ਇਸੇ ਤਰਾਂ ਹੋਰ ਰਿਵਾਜਾਂ ਦਾ ਹਾਲ ਹੈ। ਪਰਦੇ ਦਾ ਰਿਵਾਜ ਲੈ ਲਵੋ। ਇਸ ਵਿਚ ਕਿਤਨੀ ਕ ਸਚਾਈ ਹੈ? ਪਰਦਾ ਜੇਕਰ ਕਰਨਾਂ ਹੀ ਹੋਵੇ, ਤਾਂ ਕਿਸ ਤੋਂ ਕਰਨਾਂ ਚਾਹੀਦਾ ਹੈ? ਜਿਸਨੂੰ ਅਸੀਂ ਜਾਣਦੇ ਨ ਹੋਈਏ ਤੇ ਜੋ ਓਪਰਾ ਜਾਪੇ। ਪਰ ਹੁੰਦਾ ਕਿਸਤੋਂ ਹੈ? ਉਨ੍ਹਾਂ ਆਦਮੀਆਂ ਤੋਂ ਜਿਨ੍ਹਾਂ ਨਾਲ ਸਾਡਾ ਸਾਰੀ ਉਮਰ ਦਾ ਸੰਬੰਧ ਹੈ! ਜਦ ਓਪਰੇ ਆਦਮੀ ਆਸ ਪਾਸ ਫਿਰ ਰਹੇ ਹੋਣ ਤਾਂ ਬੁਰਕੇ ਵਿਚ ਆਪਣਾ ਸਾਰਾ ਸਰੀਰ ਕੱਜਣ ਵਾਲੀਆਂ ਦੇਵੀਆਂ ਦੇ ਮੂੰਹਾਂ ਤੋਂ ਭੀ ਬੁਰਕੇ ਦਾ ਬੂਹਾ ਚੁਪੱਟ ਖੁਲ੍ਹ