ਪੰਨਾ:ਪੂਰਬ ਅਤੇ ਪੱਛਮ.pdf/222

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਮਾਜਕ ਜ਼ਿੰਦਗੀ

੧੧੫

ਜਾਂਦਾ ਹੈ ਅਤੇ ਜਦ ਕੋਈ ਸਿਆਣੂ ਆਦਮੀ ਨਜ਼ਰ ਪਿਆ ਨਹੀਂ ਤਾਂ ਝਟ ਇਹ ਪੱਟੀ ਹੇਠਾਂ ਨੂੰ ਆਈ ਨਹੀਂ। ਇਹੀ ਗਲ ਹਿੰਦੂ ਅਤੇ ਸਿਖ ਇਸਤ੍ਰੀਆਂ ਦਾ ਹੈ। ਅਜਿਹੀ ਹਾਲਤ ਵਿਚ ਤੁਸੀਂ ਕੀ ਕਹੋਗੇ ਕਿ ਇਹ ਪਰਦਾ ਹੈ ਜਾਂ ਮਖੌਲ? ਸੋ ਭਾਵੇਂ ਇਸ ਰਿਵਾਜ ਵਿਚ ਸਚਾਈ ਕੋਈ ਨਹੀਂ ਰਹੀ, ਪ੍ਰੰਤੂ ਇਹ ਉਸ ਵਕਤ ਤਕ ਸਾਡਾ ਪਿਛਾ ਨਹੀਂ ਛਡੇਗਾ ਜਦ ਤਕ ਤੁਰਕੀ ਦੇ ਕਮਾਲ ਪਾਸ਼ਾ ਵਾਂਗ ਸਾਡੇ ਮੁਲਕ ਦੀ ਸ੍ਰਕਾਰ ਇਸ ਦੇ ਵਿਰੁਧ ਕੋਈ ਨਿੱਗਰ ਕਦਮ ਨਹੀਂ ਉਠਾਂਦੀ।

ਕਿਸੇ ਭੇੜੇ ਰਿਵਾਜ ਨੂੰ ਹਟਾਉਣ ਵਾਸਤੇ ਕੇਵਲ ਸ੍ਰਕਾਰ ਦਾ ਕਾਨੂੰਨ ਪਾਸ ਕਰ ਦੇਣਾ ਹੀ ਕਾਫੀ ਨਹੀਂ ਬਲਕਿ ਉਸ ਤੇ ਪੂਰੀ ਪੂਰੀ ਵਰਤੋਂ ਹੋਣੀ ਚਾਹੀਦੀ ਹੈ। ਹਰ ਇਕ ਸਮਝਦਾਰ ਆਦਮੀ ਇਹ ਸਮਝਦਾ ਹੈ ਕਿ ਬਚਪਨ ਦੀ ਸ਼ਾਦੀ ਦਾ ਰਿਵਾਜ ਸੁਸਾਇਟੀ ਲਈ ਹਾਨੀਕਾਰਕ ਹੈ, ਪ੍ਰੰਤੂ ਜਦ ਸ੍ਰਕਾਰ ਹਿੰਦ ਵਲੋਂ ਸਾਰਦਾ ਐਕਟ ਇਹ ਰਿਵਾਜ ਕੁਝ ਹੱਦ ਤਕ ਹਟਾਉਣ ਲਈ ਪਾਸ ਕੀਤਾ ਗਿਆ ਤਾਂ ਮਜ਼ਹਬੀ ਕਟੜਾਂ ਨੇ ਮਜ਼ਹਬ ਦੀ ਆੜ ਲੈ ਕੇ ਇਸ ਨੂੰ ਠੁਕਰਾਉਣ ਵਿਚ ਅਡੀ ਚੋਟੀ ਦਾ ਜ਼ੋਰ ਲਾਇਆ। ਇਨ੍ਹਾਂ ਵਿਚੋਂ ਕਈਆਂ ਨੇ ਵਿਦਿਯਾ ਦੀਆਂ ਉਚ ਡਿਗਰੀਆਂ ਪ੍ਰਾਪਤ ਕੀਤੀਆਂ ਹੋਈਆਂ ਸਨ, ਅਤੇ ਆਮ ਹਾਲਤਾਂ ਵਿਚ ਉਹ ਸ਼ਾਇਦ ਆਪਣੇ ਬਚਿਆਂ ਦੇ ਵਿਆਹ ਇਤਨੀ ਛੇਤੀ ਨ ਕਰਦੇ, ਪ੍ਰੰਤੂ ਲੋਕਾਂ ਤੇ ਇਹ ਅਸਰ ਪਾਉਣ ਲਈ ਕਿ ਸ੍ਰਕਾਰ ਨੇ ਉਨ੍ਹਾਂ ਦੇ ਮਜ਼ਹਬ ਵਿਚ ਦਖਲ ਦਿਤਾ ਹੈ ਅਤੇ ਧਰਮ ਦੀ ਖਾਤਰ