ਪੰਨਾ:ਪੂਰਬ ਅਤੇ ਪੱਛਮ.pdf/223

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੧੬

ਪੂਰਬ ਅਤੇ ਪੱਛਮ

ਉਨ੍ਹਾਂ ਦੇ ਦਿਲ ਵਿਚ ਕਿਤਨਾ ਪਿਆਰ ਹੈ, ਉਨ੍ਹਾਂ ਜਾਣ ਬੁਝ ਕੇ ਆਪਣੇ ਮਾਸੂਮ ਬਚਿਆਂ ਦੀਆਂ ਸ਼ਾਦੀਆਂ ਕੀਤੀਆਂ ਤੇ ਸਾਰਦਾ ਐਕਟ ਨੂੰ ਖਾਰੇ ਸਮੁੰਦਰ ਵਿਚ ਸੁਟ ਦਿਤਾ। ਸ੍ਰਕਾਰ ਵਲੋਂ ਭੀ ਢਿਲੜ ਪਾਲਸੀ ਵਰਤੀ ਗਈ ਅਤੇ ਅਜੇਹੀਆਂ ਹਮਾਕਤਾਂ ਕਰਨ ਵਾਲਿਆਂ ਨੂੰ ਕੋਈ ਦੰਡ ਨ ਮਿਲਿਆ। ਇਸਦਾ ਨਤੀਜਾ ਇਹ ਹੈ ਕਿ ਅਸੀਂ ਮੁੜ ਫੇਰ ਉਸੇ ਟੋਏ ਵਿਚ ਜਾ ਡਿਗੇ ਹਾਂ ਜਿਥੋਂ ਕੱਢਣ ਦਾ ਸਾਡੇ ਸਮਾਜਕ ਨੀਤੀਵੇਤਾਵਾਂ ਨੇ ਯਤਨ ਕੀਤਾ ਸੀ।

ਅਸੀਂ ਪਿਛੇ ਦਸ ਆਏ ਹਾਂ ਕਿ ਇਸਤ੍ਰੀ ਜਾਤੀ ਦੀ ਇੱਜ਼ਤ ਸਾਡੇ ਮੁਲਕ ਵਿਚ ਵਰਤਮਾਨ ਸਮੇਂ ਵਿਚ ਉਤਨੀ ਨਹੀਂ ਹੁੰਦੀ ਜਿਤਨੀ ਪੱਛਮੀ ਦੇਸਾਂ ਵਿਚ ਹੁੰਦੀ ਹੈ। ਪ੍ਰਾਚੀਨ ਸਮੇਂ ਵਿਚ ਭਾਵੇਂ ਇਸਦਾ ਕਿਤਨਾ ਸਤਿਕਾਰ ਹੁੰਦਾ ਸੀ ਅਤੇ ਸਾਡੀਆਂ ਧਾਰਮਕ ਪੁਸਤਕਾਂ ਵਿਚ ਭਾਵੇਂ ਇਸ ਦੀ ਕਿਤਨੀ ਮਹਿਮਾਂ ਕੀਤੀ ਹੋਈ ਹੈ ਪ੍ਰੰਤੂ ਅਜ ਕਲ ਘਰ ਅਤੇ ਸਮਾਜ ਵਿਚ ਇਸ ਦੀ ਥਾਂ ਆਦਮੀ ਨਾਲੋਂ ਨੀਵੀਂ ਹੀ ਹੈ। ਇਸਤ੍ਰੀ ਦਾ ਜੋ ਸਤਿਕਾਰ ਅਸੀਂ ਆਮ ਤੌਰ ਤੇ ਕਰਦੇ ਹਾਂ ਉਹ ਹੇਠ ਲਿਖੇ ਸ਼ਬਦਾਂ ਤੋਂ ਸਾਫ ਸਪਸ਼ਟ ਹੈ:-

ਢੋਰ, ਗੰਵਾਰ, ਸ਼ੂਦਰ, ਪਸ਼ੂ, ਨਾਰੀ,
ਇਹ ਸਭ ਤਾੜਨ ਕੇ ਅਧਿਕਾਰੀ।

ਸੋ ਇਹ ਹੈ ਉਚ ਪਦਵੀ ਜੋ ਅਸੀਂ ਇਸਤ੍ਰੀ ਜਾਤੀ ਨੂੰ ਦਿੰਦੇ ਹਾਂ। ਆਮ ਰਿਵਾਜ ਅਨੁਸਾਰ ਇਸਤ੍ਰੀ ਨੂੰ ਪੈਰ ਦੀ ਜੁੱਤੀ ਹੀ ਸਮਝਿਆ ਜਾਂਦਾ ਹੈ ਅਤੇ ਇਸ ਦਾ