ਪੰਨਾ:ਪੂਰਬ ਅਤੇ ਪੱਛਮ.pdf/226

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਮਾਜਕ ਜ਼ਿੰਦਗੀ

੨੧੯

ਨਹੀਂ ਆਉਂਦੀ ਤਾਂ ਹਮੇਸ਼ਾ ਲਈ ਸੁਲਘਦੀ ਅੱਗ ਵਿਚ ਸੜਨ ਨਾਲੋਂ ਚੰਗਾ ਹੈ ਕਿ ਦੋਵੇਂ ਵਖੋ ਵਖਰੇ ਹੋ ਜਾਣ ਅਤੇ ਆਪਣੀ ਤਬੀਅਤ ਨਾਲ ਮਿਲਣ ਵਾਲੇ ਸਾਥੀ ਢੰਡਣ। ਸਮਾਜ ਵਲੋਂ ਅਜੇਹੀਆਂ ਟੁਟਣ ਵਾਲੀਆਂ ਜੋੜੀਆਂ ਦੇ ਵਿਰੁਧ ਕੋਈ ਖਿਆਲ ਨਹੀਂ ਹੋਣਾ ਚਾਹੀਦਾ। ਇਸੇ ਤਰਾਂ ਵਿਧਵਾ ਦੀ ਸ਼ਾਦੀ ਦਾ ਰਿਵਾਜ ਭੀ ਆਮ ਪ੍ਰਚਲਤ ਹੋਣਾ ਚਾਹੀਦਾ ਹੈ। ਜੇਕਰ ਆਦਮੀ ਨੂੰ ਉਸਦੀ ਇਸਤ੍ਰੀ ਦੇ ਸੁਰਗਵਾਸ ਹੋਣ ਕਰਕੇ ਦੂਸਰੀ ਸ਼ਾਦੀ ਕਰਵਾਉਣ ਦਾ ਅਧਿਕਾਰ ਹੈ ਤਾਂ ਇਸਤ੍ਰੀ ਨੂੰ ਭੀ ਇਹੋ ਹੱਕ ਹੋਣਾ ਜ਼ਰੂਰੀ ਹੈ। ਵਿਧਵਾ ਦੀ ਸ਼ਾਦੀ ਨ ਹੋਣ ਦੇ ਭੈੜੇ ਰਿਵਾਜ ਦੇ ਖਤਰਨਾਕ ਨਤੀਜਿਆਂ ਤੋਂ ਹਰ ਇਕ ਸਮਝਦਾਰ ਆਦਮੀ ਜਾਣੂੰ ਹੈ। ਇਸ ਲਈ ਜਿਥੋਂ ਤਕ ਹੋ ਸਕੇ ਇਸ ਰਿਵਾਜ ਨੂੰ ਛੇਤੀ ਖਤਮ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।