ਪੰਨਾ:ਪੂਰਬ ਅਤੇ ਪੱਛਮ.pdf/227

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਂਡ ਅੱਠਵਾਂ

ਵਿਵਹਾਰਕ ਜ਼ਿੰਦਗੀ

ਆਦਮੀ ਨੂੰ ਇਨਸਾਨੀ ਜ਼ਿੰਦਗੀ ਦੀਆਂ ਲੋੜਾਂ ਤੇ ਮੇਵਾਰੀਆਂ ਪੂਰੀਆਂ ਕਰਨ ਲਈ ਕੋਈ ਨ ਕੋਈ ਕਾਰ ਵਿਹਾਰ, ਅਥਵਾ ਕਿੱਤਾ, ਕਰਨਾ ਪੈਂਦਾ ਹੈ । ਇਸ ਕਿੱਤੇ ਰਾਹੀਂ ਹੋਈ ਆਦਮਨ ਨੂੰ ਸੰਕੋਚ ਕੇ ਵਰਤਣ ਨਾਲ ਨਿਰਬਾਹ ਕਰਨਾ ਪੈਂਦਾ ਹੈ । ਕਿਸੇ ਦੇਸ਼ ਦੀ ਸਮੁਚੀ ਸਭਯਤਾ ਦੇ ਮਿਆਰ ਦਾ ਅਨੁਮਾਨ ਭੀ ਇਸ ਗਲ ਤੋਂ ਹੀ ਲਗ ਸਕਦਾ ਹੈ ਕਿ ਉਸ ਮੁਲਕ ਦੇ ਆਮ ਵਸਨੀਕਾਂ ਨੂੰ ਆਪਣੀ ਗੁਜ਼ਰਾਨ ਵਾਸਤੇ ਕਿਸ ਪ੍ਰਕਾਰ ਦੇ ਕਿੱਤੇ ਅਖਤਿਆਰ ਕਰਨੇ ਪੈਂਦੇ ਹਨ । ਵਰਤਮਾਨ ਹਾਲਾਤ ਅਨੁਸਾਰ ਜੇਕਰ ਕਿਸੇ ਮੁਲਕ ਦੀ ਬਹੁਤੀ ਜਨਤਾ ਦਸਤਕਾਰੀ ਤੇ ਤਜਾਰਤ ਦੇ ਕੰਮ ਵਿਚ ਲਗੀ ਹੋਈ ਹੈ ਤਾਂ ਆਮ ਤੌਰ ਤੇ ਉਸ ਦੀ ਸਭਯਤਾ ਉਸ ਦੇਸ਼ ਨਾਲੋਂ ਚੰਗੀ ਹੋਵੇਗੀ ਜਿਸ ਵਿਚ ਜਨਤਾ ਦਾ ਬਹੁਤਾ ਹਿੱਸਾ ਖੇਤੀ ਵਾੜੀ ਦੇ ਅਧਾਰ ਤੇ ਆਪਣਾ ਨਿਰਬਾਹ ਕਰਦਾ ਹੈ । ਇਸ ਕਾਂਡ ਵਿਚ ਅਸੀਂ ਪੱਛਮ ਤੇ ਪੁਰਬ ਦੇ ਦੇਸ਼ਾਂ ਵਿਚ ਆਮ ਪ੍ਰਚਲਤ ਕਾਰ ਵਿਹਾਰ ਸੰਬੰਧੀ ਵਿਚਾਰ ਕਰਾਂਗੇ ।

੧-ਉਪਜੀਵਕਾ ਦੇ ਵਸੀਲੇ

ਪੱਛਮੀ ਮੁਲਕਾਂ ਦੇ ਵਸਨੀਕ ਆਮ ਤੌਰ ਤੇ ਆਪਣੀ ਉਪਜੀਵਕਾ ਦਸਤਕਾਰੀ ਤੇ ਤਜਾਰਤ ਦੇ ਸਿਰੋਂ ਹੀ ਕਮਾਂ