ਪੰਨਾ:ਪੂਰਬ ਅਤੇ ਪੱਛਮ.pdf/231

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੨੬

ਪੂਰਬ ਅਤੇ ਪੱਛਮ

ਬਹੁਤ ਮੁਸ਼ਕਲ ਹੈ।

ਕੰਪਨੀਆਂ ਦੇ ਕੰਮਾਂ ਤੋਂ ਬਿਨਾਂ ਦੁਸਰੇ ਕੰਮ ਭੀ ਜੋ ਇਕਹਿਰੇ ਦੋਹਰੇ ਆਦਮੀ ਕਰਦੇ ਹਨ ਬੜੇ ਸਾਇੰਟਿਫਿਕ ਕੇ ਨਾਲ ਕਰੇ ਜਾਂਦੇ ਹਨ ਅਤੇ ਉਨ੍ਹਾਂ ਦੀ ਆਮਦਨ ਵਧਾਉਣ ਲਈ ਹਰ ਯੋਗ ਵਸੀਲਾ ਵਰਤੋਂ ਵਿਚ ਲਿਆਂਦਾ ਜਾਂਦਾ ਹੈ । ਖੇਤੀ ਦਾ ਕੰਮ ਹੀ ਲੈ ਲਵੋ । ਸਾਡੇ ਦੇਸ਼ ਵਾਂਗ ਪੱਛਮੀ ਦੇਸ਼ਾਂ ਵਿਚ ਭੀ ਆਮ ਤੌਰ ਤੇ ਇਹ ਕੰਮ ਇਕੱਲਾ ਇਕੱਲਾ ਜ਼ਿਮੀਂਦਾਰ ਆਪੋ ਆਪਣਾਂ ਹੀ ਚਲਾਉਂਦਾ ਹੈ। ਪੰਤੂ ਉਹ ਹਰ ਸਮੇਂ ਇਸ ਤਾਕ ਵਿਚ ਲਗਾ ਰਹਿੰਦਾ ਹੈ ਕਿ ਅਜੇਹੇ ਤਰੀਕੇ ਉਹ ਵਰਤੋਂ ਵਿਚ ਲਿਆਵੇ ਜਾਂ ਅਜੇਹੀਆਂ ਫਸਲਾਂ ਬੀਜੇ ਜਿਨ੍ਹਾਂ ਤੋਂ ਉਸਨੂੰ ਬਹੁਤਾ ਲਾਭ ਹੋਵੇ । ਅਜੇਹਾ ਕਰਨ ਵਿਚ ਉਹ ਕਦੀ ਝਿਜਕੇਗਾ ਨਹੀਂ ਅਤੇ ਅਜੇਹੀ ਨੇਕ ਸਲਾਹ ਜਿਸ ਪਾਸਿਓਂ ਭੀ ਮਿਲੇ ਉਸ ਨੂੰ ਧੰਨਵਾਦ ਸਹਿਤ ਸੀਕਾਰ ਕਰੇਗਾ । ਬੀਜ ਸਭ ਤੋਂ ਚੰਗਾ ਬੀਜੇਗਾ ਭਾਵੇਂ ਕਿਤਨਾ ਭੀ ਮਹਿੰਗਾ ਮਿਲੇ ਤੇ ਆਮ ਕਾਰ ਵਿਹਾਰ ਲਈ ਬੈਂਕ ਤੋਂ ਵਾਜਬੀ ਵਿਆਜ ਦੀ ਸ਼ਰਾ ਤੇ ਪੈਸੇ ਉਧਾਰੇ ਲਵੇਗਾ । ਉਸ ਦੀ ਜ਼ਮੀਨ ਸਾਰੀ ਦੀ ਸਾਰੀ ਇਕੇ ਥਾਂ ਇਕੱਠੀ ਹੁੰਦੀ ਹੈ ਅਤੇ ਵਿਚੇ ਹੀ ਉਸਦਾ ਘਰ ਹੁੰਦਾ ਹੈ ਜਿਸ ਵਿਚ ਉਹ ਆਪਣੇ ਬਾਲ ਬਚੇ ਸਮੇਤ ਰਹਿੰਦਾ ਹੈ।

ਇਧਰ ਸਾਡੇ ਜ਼ਿਮੀਂਦਾਰ ਵਲ ਨਜ਼ਰ ਮਾਰੋ ਤਾਂ ਪਤਾ ਲਗਦਾ ਹੈ ਕਿ ਇਸ ਦੀ ਕਹਾਣੀ ਹੀ ਕੁਝ ਨਿਰਾਲੀ ਜਹੀ ਹੈ । ਇਸ ਦੇ ਖੇਤੀ ਵਾੜੀ ਕਰਨ ਦੇ ਉਹੀ ਤ੍ਰੀਕੇ