ਪੰਨਾ:ਪੂਰਬ ਅਤੇ ਪੱਛਮ.pdf/233

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੨੮

ਪੂਰਬ ਅਤੇ ਪੱਛਮ

ਬੰਨਿਆਂ ਵਿਚ ਆ ਕੇ ਰਬਾਦ ਹੁੰਦੀ ਰਹੇ ਤੇ ਵੱਟ ਬਦਲੇ ਮਾਮੂਲੀ ਝਗੜਿਆਂ ਤੋਂ ਭਾਵੇਂ ਇਸ ਨੂੰ ਖੁਨ ਕਰਨੇ ਪੈਣ; ਰਸਤੇ ਡੀਆਂ ਤੇ ਪਗਡੰਡੀਆਂ ਤੇ ਇਨ੍ਹਾਂ ਦੇ ਕਾਰਨ ਹੋਇਆ ਉਜਾੜਾ ਭਾਵੇਂ ਇਸ ਦੀ ਕਈ ਘਮਾਂ ਜ਼ਮੀਨ ਨੂੰ ਬੇ-ਆਬਾਦ ਕਰੀ ਰਖੇ, ਅਤੇ ਰੇਹ ਪਾਉਣ ਵਿਚ ਭਾਵੇਂ ਇਸਨੂੰ ਕਿਤਨਾ ਘਾਟਾ ਪਵੇ ਜਾਂ ਤਕਲੀਫ ਹੋਵੇ, ਇਨਾਂ ਸਭਨਾਂ ਘਾਟੇ ਵੰਦੀਆਂ ਗਲਾਂ ਨੂੰ ਜਾਣਦਾ ਹੋਇਆ ਭੀ ਇਹ। ਇਸੇ ਗਲ ਤੇ ਅੜਿਆ ਰਹਿੰਦਾ ਹੈ ਕਿ ਆਪਣੀ ਜ਼ਮੀਨ ਦਾ ਹਿੱਸਾ ਚੰਗੀ ਚੋਂ ਚੰਗਾ ਤੇ ਮਾੜੀ ਚੋਂ ਮਾੜਾਂ ਲੈਣਾ ਹੈ; ਸਾਰੀ ਜ਼ਮੀਨ ਇਕ ਥਾਂ ਨਹੀਂ ਕਰਨ; ਇਸ ਵਿਚ ਮੈਨੂੰ ਘਾਟਾ ਪੈਂਦਾ ਹੈ ! ਜਿਸ ਜ਼ਿਮੀਂਦਾਰ ਦੀ ਅਕਲ ਦਾ ਇਹ ਹਾਲ ਹੈ ਉਸਨੂੰ ਕਿਸ ਤਰਾਂ ਸਮਝਾਇਆ ਜਾ ਸਕਦਾ ਹੈ । ਉਸ ਲਈ ਕੇਵਲ ਸਰਕਾਰ ਦਾ ਡੰਡਾ ਹੀ ਹੈ ਜੋ ਕਾਨੂੰਨ ਬਣਕੇ ਉਸ ਦੇ ਸਿਰ ਤੇ ਵੱਜ ਸਕਦਾ ਹੈ। ਇਸ ਲਈ ਲੋੜ ਹੈ ਕਿ ਕਾਰ ਵਲੋਂ ਅਜੇਹਾ ਕਾਨੂੰਨ ਪਾਸ ਕੀਤਾ ਜਾਵੇ ਕਿ ਜਿਸ ਪਿੰਡ ਦੇ ਅਧੇ ਤੋਂ ਬਹੁਤੇ ਜ਼ਿਮੀਂਦਾਰ ਮੁਰੱਬਾ-ਬੰਦੀ ਲਈ ਰਜ਼ਾਮੰਦ ਹੋਣ, ਉਸ ਵਿਚ ਇਹ ਕੰਮ ਸਿਰੇ ਚੜ ਜਾਣਾ ਚਾਹੀਦਾ ਹੈ ।

ਪੱਛਮੀ ਮੁਲਕਾਂ ਦੀ ਵਿਵਹਾਰਕ ਜ਼ਿੰਦਗੀ ਵਿਚ ਬੈਂਕਾਂ ਖਾਸ ਹਿੱਸਾ ਲੈਂਦੀਆਂ ਹਨ । ਦਸਤਕਾਰੀ, ਜਾਰਤ ਅਤੇ ਖੇਤੀ ਬਾੜੀ, ਆਦਿ, ਦੇ ਸਾਰੇ ਕੰਮ ਬੈਂਕਾਂ ਦੇ ਸਿਰ ਤੇ ਹੀ ਚਲਦੇ ਹਨ। ਜਦ ਵੀ ਲੋੜ ਪਵੇ ਤੇ ਜਿਤਨੀ ਭੀ ਲੋੜ ਹੋਵੇ ਹਰ ਇਕ ਆਦਮੀ ਬੈਂਕਾਂ ਪਾਸੋਂ ਵਾਜਬੀ