ਪੰਨਾ:ਪੂਰਬ ਅਤੇ ਪੱਛਮ.pdf/234

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਵਹਾਰਕ ਜ਼ਿੰਦਗੀ

੨੨੯

ਵਿਆਜ ਤੇ ਸਰਮਾਇਆ ਲੈ ਸਕਦਾ ਹੈ । ਇਸ ਸੰਬੰਧ ਵਿਚ ਅਮੀਕਾ, ਜਰਮਨ, ਹਾਲੈਂਡ ਤੇ ਡਨਮਾਰਕ ਦੇ ਜ਼ਿਮੀਂਦਾਰਾ ਬੈਂਕਾਂ ਦੀ ਬਣਤਰ ਖਾਸ ਤੌਰ ਤੇ ਸ਼ਲਾਘਾ ਯੋਗ ਹੈ । ਜਿਸ ਜ਼ਿਮੀਂਦਾਰ ਪਾਸ ਜ਼ਮੀਨ ਤੇ ਵਾਹੀ ਕਰਨ ਦਾ ਹੋਰ ਸੰਦ ਸੰਦੇੜਾ ਹੈ, ਖੇਤੀ ਬੀਜਣ ਤੇ ਉਸ ਦੀ ਮ੍ਰਿਤਪਾਲਾ ਕਰਨ ਲਈ ਆਪਣੀ ਜੇਬ ਵਿਚੋਂ ਇਕ ਪੈਸਾ | ਖਰਚ ਕਰਨ ਦੀ ਲੋੜ ਨਹੀਂ । ਇਹ ਸਭ ਕੰਮ ਬੈਂਕਾਂ ਹੀ ਨਿਭਾਉਂਦੀਆਂ ਹਨ । ਬਜਾਈ ਵੇਲੇ ਬੀਜਣ ਲਈ ਬੀਜ ਖਰੀਦਣ ਵਾਸਤੇ, ਖੇਤੀ ਦੇ ਉੱਗਣ ਤੇ ਉਸ ਦੀ ਗੁਡਾਈ ਜਾਂ ਉਸ ਨੂੰ ਵਿਰਲਾ ਕਰਨ ਲਈ, ਫੇਰ ਉਸ ਨੂੰ ਪਾਣੀ ਦੇਣ ਲਈ ਅਤੇ ਉਸ ਦੇ ਪੱਕਣ ਤੇ ਉਸ ਨੂੰ ਵੱਢ ਕੇ ਘਰ ਲਿਆਉਣ ਲਈ ਵਖੋ ਵਖਰੇ ਸਮਿਆਂ ਤੇ ਲੋੜ ਅਨੁਸਾਰ, ਇਤਨੇ ਰੁਪਏ ਏਕੜ ਪੁਤੀ, ਬੈਂਕਾਂ ਵਲੋਂ ਉਧਾਰੇ ਮਿਲ ਜਾਂਦੇ ਹਨ ਜੋ ਕਿ ਉਹ ਪੈਦਾਵਾਰ ਨੂੰ ਵੇਚਕੇ ਕੱਟ ਲੈਂਦੇ ਹਨ ਅਤੇ ਬਾਕੀ ਬਚਦੇ ਦੁਪੈ ਵਾਹੀ ਕਰਨ ਵਾਲੇ ਜ਼ਿਮੀਂਦਾਰ ਨੂੰ ਦੇ ਦਿੰਦੇ ਹਨ। ਇਸ ਲਈ ਇਨ੍ਹਾਂ ਮੁਲਕਾਂ ਵਿਚ ਜ਼ਿਮੀਂਦਾਰਾ ਜਮਾਤ ਨੂੰ ਕਿਸੇ ਪ੍ਰਕਾਰ ਦੀ ਮਾਇਕ ਤੰਗੀ ਨਹੀਂ ਹੁੰਦੀ।

ਜ਼ਿਮੀਂਦਾਰਾ ਬੈਂਕ ਸਾਡੇ ਦੇਸ਼ ਵਿਚ ਭੀ ਹਨ ਪ੍ਰੰਤੂ ਅਸੀਂ ਲੋਕ ਇਨਾਂ ਤੋਂ ਉਤਨਾ ਫਾਇਦਾ ਨਹੀਂ ਲੈ ਰਹੇ ਜਿਤਨਾ ਸਾਡੇ ਪੱਛਮੀ ਭਰਾ ਲੈਂਦੇ ਹਨ ਅਤੇ ਨਾਂ ਹੀ ਇਹ ਬੇਕਾਂ ਪੱਛਮੀ ਤੀਕੇ ਤੇ ਕੰਮ ਚਲਾਉਦੀਆਂ ਹਨ । ਇਸ ਲਈ ਸਾਡੇ ਜ਼ਿਮੀਂਦਾਰ ਲੋੜ ਪੈਣ ਤੋਂ ਆਮ ਤੌਰ ਤੇ ਪਿੰਡ ਦੇ ਸ਼ਾਹੂਕਾਰ ਪਾਸੋਂ ਹੀ ਕਰਜ਼ਾ ਲੈ ਕੇ ਕੰਮ ਚਲਾਉਂਦੇ