ਪੰਨਾ:ਪੂਰਬ ਅਤੇ ਪੱਛਮ.pdf/235

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੩੦

ਪੂਰਬ ਅਤੇ ਪੱਛਮ

ਹਨ ਅਤੇ ਇਸ ਕਰਜ਼ੇ ਦੀ ਕਥਾ ਇਹ ਹੈ ਕਿ ਇਕ ਵਾਰ ਜ਼ਿਮੀਂਦਾਰ ਸੌ ਰੁਪੈ ਹੇਠ ਆਇਆ ਤਾਂ ਕਈ ਸਾਲ ਲਈ ਉਸ ਨੂੰ ਕਰਜ਼ੇ ਦਾ ਭਾਰ ਉਤਾਰਨਾ ਮੁਸ਼ਕਲ ਹੋ ਜਾਂਦਾ ਹੈ। ਲੋੜ ਹੈ ਕਿ ਜ਼ਿਮੀਂਦਾਰਾ ਬੈਂਕਾਂ ਨੂੰ ਆਮ ਪਬਲਿਕ ਲਈ। ਹੋਰ ਫਾਇਦੇ ਮੰਦ ਬਣਾਇਆ ਜਾਵੇ । ਇਨਾਂ ਦੀ ਗਿਣਤੀ ਵਧਣੀ ਚਾਹੀਦੀ ਹੈ ਤਾਕਿ ਹਰ ਇਕ ਪਿੰਡ ਵਿਚ ਘਟ ਤੋਂ ਘਟ ਇਕ ਕੁਆਪਰੇਟਿਵ ਸੁਸਾਇਟੀ ਜ਼ਰੂਰ ਹੋਵੇ; ਵਿਆਜ ਘਟਣਾ ਚਾਹੀਦਾ ਹੈ ਤਾਕਿ ਗਰੀਬ ਜ਼ਿਮੀਂਦਾਰ ਤੇ ਕਰਜ਼ੇ ਦਾ ਬੋਝ ਬਹੁਤਾ ਨ ਪਵੇ, ਅਤੇ ਕਰਜ਼ੇ ਦੀ ਰਕਮ ਸੌਖੀਆਂ ਕਿਸ਼ਤਾਂ ਦੁਆਰਾ ਵਾਪਸ ਕਰਨ ਦਾ ਹੱਕ ਹੋਣਾ ਚਾਹੀਦਾ ਹੈ।

ਮੁਲਕ ਦੀ ਪੈਦਾਵਾਰ ਨੂੰ ਮੰਡੀਆਂ ਰਾਹੀਂ ਹੀ ਆਮ ਜਨਤਾ ਤਕ ਪੁਚਾਇਆ ਜਾਂਦਾ ਹੈ ਅਤੇ ਮੰਡੀਆਂ ਦੀ ਬਣਤਰ ਜੋ ਪੱਛਮੀ ਦੇਸ਼ਾਂ ਵਿਚ ਹੈ, ਸਾਡੇ ਦੇਸ ਦੀਆਂ ਮੰਡੀਆਂ ਦੀ ਬਣਤਰ ਉਸ ਦੇ ਨਾਲ ਮੁਕਾਬਲਾ ਨਹੀਂ ਖਾ ਸਕਦਾ। ਦਸਤਕਾਰੀ ਦੀ ਪੈਦਾਵਾਰ ਦੀ ਖਪਤ ਵਲ ਦੇਖੋ ਜਾਂ ਖੇਤੀ ਦੀ ਪੈਦਾਵਾਰ ਵਲ ਸਭ ਪਾਸੇ ਇਹੀ ਮਲੂਮ ਹੋਵੇਗਾ ਕਿ ਹਰ ਇਕ ਚੀਜ਼ ਨੂੰ ਵੇਚਣ ਲਈ ਭੀ ਉਸੇ ਪ੍ਰਕਾਰ ਦੇ ਕੇ ਵਰਤੇ ਜਾਂਦੇ ਹਨ ਜੋ ਕਿ ਉਸ ਨੂੰ ਪੈਦਾ ਕਰਨ ਵਿਚ । ਦਸਤਕਾਰਕ ਪੈਦਾਵਾਰ ਨੂੰ ਉਸ ਦੇ ਉਸ ਹਿੱਸੇ ਤੋਂ ਬਿਨਾਂ ਜੋ ਦਸਾਵਰ ਨੂੰ ਭੇਜਿਆ ਜਾਂਦਾ ਹੈ ਅਤੇ ਵਡੇ ਵਡੇ ਸੌਦਾਗਰਾਂ ਨੂੰ ਵੇਚਿਆ ਜਾਂਦਾ ਹੈ, ਆਮ ਤੌਰ ਤੇ ਥੋਕ ਫਰੋਸ਼ਾਂ ਪਾਸ ਵੇਚਿਆ ਜਾਂਦਾ ਹੈ ਜੋ ਕਿ ਅਗੇ ਪ੍ਰਚੂਨ ਵੇਚਣ ਵਾਲਿਆਂ ਨੂੰ ਦਿੰਦੇ ਹਨ । ਪੰਤੂ ਅਜ ਕਲ ਇਹ