ਪੰਨਾ:ਪੂਰਬ ਅਤੇ ਪੱਛਮ.pdf/236

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਵਹਾਰਕ ਜ਼ਿੰਦਗਆ

੨੩੧

ਰਿਵਾਜ ਆਮ ਪ੍ਰਚਲਤ ਹੋ ਰਿਹਾ ਹੈ ਕਿ ਇਹ ਲੋਕ ਫਰੋਸ਼ ਆਪਣੀਆਂ ਹੀ ਦੁਕਾਨਾਂ ਦੀਆਂ ਸ਼ਾਖਾਂ ਪਿੰਡਾਂ ਵਿਚ ਖੋਲ ਦਿੰਦੇ ਹਨ ਤਾਕਿ ਆਮ ਜਨਤਾ ਨੂੰ ਕੁਝ ਸਸਤੀਆਂ ਪੈ ਜਾਣ ਤੇ ਆਪ ਨੂੰ ਭੀ ਕਾਫੀ ਨਫਾ ਬਚ ਸਕੇ । ਕਈ ਦੁਕਾਨਾਂ ਤਾਂ ਇਤਨੀਆਂ ਵਡੀਆਂ ਹਨ ਕਿ ਉਨ੍ਹਾਂ ਦੀਆਂ ਸ਼ਾਖਾਂ ਹਰ ਮੁਲਕ ਦੇ ਹਰ ਸ਼ਹਿਰ ਤੇ ਕਸਬੇ ਵਿਚ ਪਾਈਆਂ ਜਾਂਦੀਆਂ ਹਨ ਅਤੇ ਕੁਝ ਕੁ ਇਤਨੀਆਂ ਵਡੀਆਂ ਹਨ ਕਿ ਸਾਰੀ ਦੁਨੀਆਂ ਵਿਚ ਫੈਲੀਆਂ ਹੋਈਆਂ ਹਨ, ਜਿਸ ਤਰਾਂ ਕਿ ਅਮਰੀਕਾ ਦੇ ਪਿਗਲੀ ਵਿਗਲੀ ਸਟੋਰ ॥ ਕਈ ਦੁਕਾਨਾਂ ਇਸ ਗਲ ਵਿਚ ਵਿਸ਼ੇਸ਼ਤਾ ਰਖਦੀਆਂ ਹਨ ਕਿ ਉਥੇ ਸਾਰੀਆਂ ਚੀਜ਼ਾਂ ਇਕੇ ਕੀਮਤ ਤੇ ਹੀ ਵੇਚੀਆਂ ਜਾਂਦੀਆਂ ਹਨ-ਯਥਾ ਪੈਨੀ ਸਟੋਰ, ਸ਼ਲਿੰਗ ਸਟੋਰ, ਜਾਂ ਦਸ, ਪੰਦਰਾਂ ਸੈਂਟ ਸਟੋਰ । ਇਨ੍ਹਾਂ ਵਿਚੋਂ ਕਿਸੇ ਵਿਚ ਜਾਓ ਹਰ ਇਕ ਚੀਜ਼ ਇਕ ਪੈਨੀ, ਇਕ ਸ਼ਲਿੰਗ, ਦਸ ਸੈਂਟ ਜਾਂ ਪੰਦਰਾਂ ਸੈਂਟ ਨੂੰ ਮਿਲ ਜਾਵੇਗੀ । ਸਾਡੇ ਮੁਲਕ ਵਿਚ ਭੀ ਅਜੇਹੀਆਂ ਦੁਕਾਨਾਂ ਦੀ ਲੋੜ ਹੈ ਤਾਕਿ ਗਰੀਬ ਲੋਕ ਇਨ੍ਹਾਂ ਤੋਂ ਲਾਭ ਉਠਾ ਸਕਿਆ ਕਰਨ।

ਖੇਤੀ ਦੀ ਪੈਦਾਇਸ਼ ਨੂੰ ਵੇਚਣ ਦੀਆਂ ਮੰਡੀਆਂ ਸਾਡੇ ਦੇਸ਼ ਦੀਆਂ ਮੰਡੀਆਂ ਨਾਲੋਂ ਖਾਸ ਵਿਸ਼ੇਸ਼ਤਾ ਰਖਦੀਆਂ ਹਨ। ਪਹਿਲੀ ਗਲ ਤੇ ਇਹ ਕਿ ਜੋ ਜਿਨਸ ਤੁਸੀਂ ਪੈਦਾ ਕੀਤੀ ਉਸ ਨੂੰ ਖਰੀਦਨ ਵਾਲੀਆਂ ਕੰਪਨੀਆਂ ਦੇ ਏਜੰਟ ਖੇਤੀ ਪਕਣ ਤੋਂ ਪਹਿਲਾਂ ਤੁਹਾਡੇ ਪਾਸ ਆਉਣਗੇ ਤੇ ਤੁਸੀਂ ਉਨ੍ਹਾਂ ਵਿਚੋਂ ਜਿਸ ਨਾਲ ਮਰਜ਼ੀ ਹੈ ਗਲ ਬਾਤ