ਪੰਨਾ:ਪੂਰਬ ਅਤੇ ਪੱਛਮ.pdf/239

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੩੪

ਪੂਰਬ ਅਤੇ ਪੱਛਮ

ਜਾਓ, ਇਕ ਗਲ ਕਰਨਗੇ । ਗਲ ਕਰਨ ਦੀ ਤੁਹਾਨੂੰ ਲੋੜ ਹੀ ਨਹੀਂ ਜੋ ਚੀਜ਼ ਲੈਣੀ ਹੈ ਪਸੰਦ ਕਰੋ ਤੇ ਉਸ ਤੇ ਜੋ ਕੀਮਤ ਲਿਖੀ ਹੋਈ ਹੈ ਦੁਕਾਨਦਾਰ ਦੇ ਹੱਥ ਫੜਾਓ ਤੇ ਚੀਜ਼ ਲੈ ਕੇ ਰਸਤੇ ਪਵੋ । ਸੌਦਾ ਖਰੀਦਣ ਵਿਚ ਸਵਾਏ ਚੀਜ਼ ਤੇ ਮਲ ਪਸੰਦ ਕਰਨ ਦੇ ਇਕ ਮਿੰਟ ਭੀ ਵਾਧੂ ਖਰਚ ਨਹੀਂ ਹੁੰਦਾ, ਕਿਉਂਕਿ ਸਾਡੇ ਮੁਲਕ ਵਾਂਗ ਉਨਾਂ | ਪਹਿਲਾਂ ਦੁਗਣੀ ਕੀਮਤ ਦਸ ਕੇ ਗਾਹਕ ਨੂੰ ਬਕਾਉਣਾ ਨਹੀਂ । ਬਹੁਤਾ ਕਹਿਣਾ ਨਹੀਂ ਅਤੇ ਥੋੜਾ ਲੈਣਾ ਨਹੀਂ ।

ਪੱਛਮੀ ਦੇਸ਼ਾਂ ਦੀ ਪਾਰਕ ਉਨਤੀ ਦਾ ਖਾਸ ਭੇਦ ਇਹ ਹੈ ਕਿ ਉਹ ਵਿਪਾਰ ਵਿਚ ਪਰਲੇ ਦਰਜੇ ਦੇ ਈਮਾਨਦਾਰ ਹਨ । ਇਹੀ ਕਾਰਨ ਹੈ ਕਿ ਆਪਣੇ ਮੁਲਕ ਵਿਚ ਪੈਦਾ ਕੀਤੀਆਂ ਹੋਈਆਂ ਚੀਜ਼ਾਂ ਦੂਰ ਦੁਰਾਡੇ ਮੁਲਕਾਂ ਦੀਆਂ ਮੰਡੀਆਂ ਵਿਚ ਵੇਚਦੇ ਹਨ । ਮਾਲ ਦੀ ਜੋ ਵੰਨਗੀ ( Saniple ) ਦਿਖਾਉਣਗੇ ਉਹੀ ਦੇਣਗੇ। ਵਧੀਆ ਦਿਖਾ ਕੇ ਘਟੀਆ ਨਹੀਂ ਦੇਣਗੇ ਜਾਂ ਮਾਲ ਭਰਨ ਲਗੇ ਹੇਠਾਂ ਉਤੇ ਚੰਗਾ ਪਾ ਕੇ ਵਿਚ ਗੰਦ ਨਹੀਂ ਭਰਨਗੇ ਜਿਸ ਤਰਾਂ ਸਾਡੇ ਮਲਕ ਦੇ ਆਮ ਵਪਾਰੀਆਂ ਦਾ ਹਾਲ ਹੈ । ਥੋੜੇ ਦਿਨ ਹੋਏ ਕਿ ਦੀਆ ਸਲਾਈ ਦੀਆਂ ਡੱਬੀਆਂ ਦੀ ਦਰਜਨ ਬਜ਼ਾਰੋਂ ਮੰਗਵਾਈ; ਦਰਜਨ ਤਾਂ ਸੀ ਬੰਦ, ਪ੍ਰੰਤੂ ਜਦ ਉਨ੍ਹਾਂ ਨੂੰ ਵਰਤਣ ਲਗੇ ਤਾਂ ਹਰ ਇਕ ਡੱਬੀ ਵਿਚੋਂ ਦਸ ਪੰਦਰਾਂ ਤੀਲੀਆਂ ਤੋਂ ਬਹੁਤੀਆਂ ਨਹੀਂ ਨਿਕਲੀਆਂ, ਹਾਲਾਂ ਕਿ ਆਮ ਡੱਬੀ ਵਿਚ ਪੈਂਤੀ ਚਾਲੀ ਦੇ ਕਰੀਬ ਤੀਲੀਆਂ ਹੁੰਦੀਆਂ ਹਨ । ਅਜੇਹੀ ਹਾਲਤ ਪੱਛਮੀ ਦੇਸ਼ਾਂ ਵਿਚ ਕਦੀ