ਪੰਨਾ:ਪੂਰਬ ਅਤੇ ਪੱਛਮ.pdf/240

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਵਹਾਰਕ ਜ਼ਿੰਦਗੀ

੨੩੫

ਨਹੀਂ ਦੇਖਣ ਵਿਚ ਆਵੇਗੀ । ਵਿਪਾਰ ਦੀ ਕਾਮਯਾਬੀ ਹੀ ਈਮਾਨਦਾਰੀ ਤੇ ਨਿਰਭਰ ਹੈ; ਪੰਤੂ ਇਸ ਦੇ ਉਲਟ ਸਾਡੇ ਮੁਲਕ ਦੇ ਵਿਪਾਰੀਆਂ ਨੇ ਸਹੁੰ ਖਾਧੀ ਹੋਈ ਹੈ। ਕਿ ਈਮਾਨਦਾਰੀ ਵਿਪਾਰ ਵਿਚ ਕਰਨੀ ਹੀ ਨਹੀਂ । ਇਹੀ ਕਾਰਨ ਹੈ ਕਿ ਅਸੀਂ ਹੋਰਨਾਂ ਦੇਸ਼ਾਂ ਦੇ ਮੁਕਾਬਲੇ ਤੇ ਦੁਨੀਆਂ ਦੀ ਮੰਡੀ ਵਿਚ ਨਹੀਂ ਖਲੋ ਸਕਦੇ ਅਤੇ ਦੇਸੀ ਸੁਦਾਗਰ ਸਾਡੇ ਮਾਲ ਨੂੰ ਉਤਨਾ ਚਾਹਕੇ ਨਹੀਂ ਖਰੀਦਦੇ ਜਿਤਨਾਂ ਹੋਰਨਾਂ ਦੇਸ਼ਾਂ ਦਾ। ਇਸ ਲਈ ਲੋੜ ਹੈ ਕਿ ਮੁਲਕ ਦੀ ਤਜਾਰਤ ਨੂੰ ਪੂਰੇ ਜੋਬਨ ਵਿਚ ਲਿਆਉਣ ਲਈ ਸਾਡੇ ਦੇਸ ਦੀ ਵਿਪਾਰਕ ਮੰਡਲੀ ਆਪਣੀ ਜ਼ੁਮੇਂਵਾਰੀ ਨੂੰ ਮਹਿਸੂਸ ਕਰੇ ਅਤੇ ਈਮਾਨਦਾਰੀ ਸਭ ਤੋਂ ਮੁਢਲਾ ਅਸੂਲ ਕਾਇਮ ਕਰੇ।

ਇਕ ਹੋਰ ਖਾਸ ਗਲ ਜੋ ਪੱਛਮੀ ਦੇਸ਼ਾਂ ਦੀ ਵਿਵਹਾਰਕ ਜ਼ਿੰਦਗੀ ਵਿਚ ਪਾਈ ਜਾਂਦੀ ਹੈ ਅਤੇ ਸਾਡੇ ਦੇਸ ਤੋਂ ਖਾਸ ਵਿਸ਼ੇਸ਼ਤਾ ਰਖਦੀ ਹੈ ਉਹ ਇਹ ਹੈ ਕਿ ਜੋ ਭੀ ਕੰਮ ਕੀਤਾ ਜਾਵੇਗਾ ਸਮੇਂ ਦੀ ਪਾਬੰਦੀ ਅੰਦਰ ਕੀਤਾ ਜਾਵੇਗਾ । ਕੇਵਲ ਦਸਤਕਾਰੀ ਦੇ ਕਾਰਖਾਨਿਆਂ, ਤਜਾਰਤੀ ਕੰਪਨੀਆਂ ਅਤੇ ਸ਼ਕਾਰੀ ਦਫੜਾਂ ਦੇ ਨੌਕਰ ਹੀ ਨਹੀਂ ਜੋ ਨੀਯਤ ਸਮੇਂ ਤੋਂ ਨੀਯਤ ਸਮੇਂ ਤਕ ਕੰਮ ਕਰਦੇ ਹਨ, ਬਲਕਿ ਹਰ ਇਕ ਕਿਰਤੀ ਭਾਵੇਂ ਉਹ ਕਿਸੇ ਪ੍ਰਕਾਰ ਦਾ ਭੀ ਕੰਮ ਕਰਦਾ ਹੈ ਵਕਤ ਦੀ ਪਾਬੰਦੀ ਨਾਲ ਕਰੇ । ਜ਼ਿਮੀਦਾਰ ਲੋਕ ਭੀ ਦਿਨ ਵਿਚ ਨੌਂ ਜਾਂ ਦਸ ਘੰਟੇ ਕੰਮ ਕਰਨਗੇ; ਸੁਵੇਰੇ ਸੱਤ ਵਜੇ ਕੰਮ ਤੇ ਜਾਕੇ ਬਾਰਾਂ ਵਜੇ ਛੁੱਟੀ ਕਰ ਦੇਣਗੇ ਤੇ ਇਕ ਵਜੇ ਤਕ ਰੋਟੀ ਟੁਕ ਖਾ ਤੇ ਕੁਝ ਆਰਾਮ