ਪੰਨਾ:ਪੂਰਬ ਅਤੇ ਪੱਛਮ.pdf/241

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੩੬

ਪੂਰਬ ਅਤੇ ਪੱਛਮ

ਕਰਕੇ ਇਕ ਵਜੇ ਤੋਂ ਪੰਜ ਜਾਂ ਛੇ ਵਜੇ ਤਕ ਫੇਰ ਕੰਮ ਕਰਨਗੇ । ਸਾਡੇ ਵਾਂਗ ਨਹੀਂ ਕਿ ਜਦ ਕੰਮ ਦਾ ਜ਼ੋਰ ਪਿਆ। ( ਤਾਂ ਦਿਨੇ ਰਾਤ ਲਗੇ ਰਹੇ ਅਤੇ ਜਦ ਕੰਮ ਕੁਝ ਹਲਕਾ ਹੋਇਆ ਤਾਂ ਬਸ ਇਧਰ ਉਧਰ ਫਿਰ ਕੇ ਹੀ ਦਿਨ ਗੁਜ਼ਾਰ ਦਿਤਾ। ਉਨਾਂ ਸਾਰੇ ਕੰਮ ਦੀ ਵਿਉਂਤ ਹੀ ਇਸ ਤਰਾਂ ਰਖੀ ਹੋਈ ਹੁੰਦੀ ਹੈ ਕਿ ਨਾਂ ਤੇ ਕਦੀ ਬਹੁਤਾ ਭਾਰ ਪਵੇ ਤੇ ਨਾਂ ਹੀ ਕਦੀ ਬਿਲਕੁਲ ਵੇਹਲੇ ਬੈਠਣਾ ਪਵੇ। ਦੁਕਾਨਦਾਰ ਭੀ ਖਾਸ ਸਮੇਂ ਲਈ ਹੀ ਦੁਕਾਨਾਂ ਖੋਲਦੇ ਹਨ। ਕਈ ਅਜੇਹੀਆਂ ਦੁਕਾਨਾਂ ਹਨ ਜੋ ਦਿਨੇ ਰਾਤ ਖੁੱਲੀਆਂ ਰਹਿੰਦੀਆਂ ਹਨ, ਉਨ੍ਹਾਂ ਵਿਚ ਕੰਮ ਕਰਨ ਵਾਲੇ ਨੌਕਰ ਹਰ ਅੱਠ ਘੰਟੇ ਮਗਰੋਂ ਬਦਲਦੇ ਰਹਿੰਦੇ ਹਨ।

ਇਹ ਹਨ ਪੱਛਮੀ ਦੇਸ਼ਾਂ ਵਿਚ ਆਮ ਪ੍ਰਚਲਤ ਵਿਵਹਾਰਕ ਤ੍ਰੀਕੇ । ਨਿਰਸੰਦੇਹ ਅਸੀਂ ਇਨ੍ਹਾਂ ਤੋਂ ਕਾਫੀ ਕੁਝ ਸਿੱਖ ਸਕਦੇ ਹਾਂ, ਪੰਤੁ ਸਿਖਿਆ ਭੀ ਤਦ ਹੀ ਜਾਂਦਾ ਹੈ ਜੇਕਰ ਆਪਣੇ ਵਿਚ ਸਿਖਿਆ ਪ੍ਰਾਪਤ ਕਰਨ ਦੀ ਸ਼ਕਤੀ ਹੋਵੇ। ਚਾਹੀਦਾ ਜ਼ਰੂਰ ਹੈ ਕਿ ਜਿਥੋਂ ਤਕ ਹੋ ਸਕੇ ਅਸੀਂ ਆਪਣੀ ਵਿਵਹਾਰਕ ਜ਼ਿੰਦਗੀ ਨੂੰ ਵਰਤਮਾਨ ਹਾਲਤ ਤੋਂ ਉਚੇਰਾ ਲੈ ਜਾਈਏ ।

੩-ਆਮਦਨ ਤੇ ਖਰਚ

ਵਿਵਹਾਰਕ ਜ਼ਿੰਦਗੀ ਦੀ ਸਫਲਤਾ ਆਮਦਨ ਤੇ ਖਰਚ ਨੂੰ ਇਸ ਤਰ੍ਹਾਂ ਕਾਬੂ ਕਰਨ ਵਿਚ ਹੈ ਕਿ ਸਾਰੇ ਖਰਚ ਆਮਦਨ ਤੋਂ ਨ ਵਧ ਜਾਣ । ਅਸਲ ਸੰਜਮਕ