ਪੰਨਾ:ਪੂਰਬ ਅਤੇ ਪੱਛਮ.pdf/242

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਵਹਾਰਕ ਜ਼ਿੰਦਗੀ

੨੩੭

ਅਸੂਲ ਤਾਂ ਇਹ ਹੈ ਕਿ ਸਾਲਾਨਾ ਆਮਦਨੀ ਵਿਚੋਂ ਕੁਝ ਬਚਤ ਕਰਕੇ ਕਿਸੇ ਲੋੜੀਂਦੇ ਜਾਂ ਅਚਾਨਕ ਔਕੜ ਦੇ ਸਮੇਂ ਲਈ ਰਖੀ ਜਾਵੇ ਅਤੇ ਇਸ ਰੀਜ਼ਰਵ ਫੰਡ ਨੂੰ ਵਾਹ ਲਗਦੀ ਆਮ ਲੋੜਾਂ ਲਈ ਕਦੀ ਭੀ ਨ ਛੇੜਿਆ ਜਾਵੇ ਅਤੇ ਜਿਥੋਂ ਤਕ ਹੋ ਸਕੇ ਹਰ ਸਾਲ ਇਸ ਵਿਚ ਯੋਗ ਵਾਧਾ ਹੁੰਦਾ ਜਾਵੇ !

ਪੱਛਮੀ ਦੇਸ਼ਾਂ ਦੀ ਵਿਵਹਾਰਕ ਜ਼ਿੰਦਗੀ ਵਿਚ ਉਪ੍ਰੋਕਤ ਅਸੂਲ ਆਮ ਪ੍ਰਚਲਤ ਹੈ । ਇਕ ਮਾਮੂਲੀ ਟੱਬਰ ਤੋਂ ਲੈ ਕੇ ਵਡੇ ਵਡੇ ਕਾਰਖਾਨਿਆਂ ਦੇ ਮਾਲਕ ਇਸੇ ਅਸੂਲ ਤੇ ਪੱਕੇ ਹਨ ਅਤੇ ਆਪਣੇ ਖਰਚਾਂ ਨੂੰ ਕਦੀ ਭੀ ਆਮਦਨ ਨਾਲੋਂ ਵਧਣ ਨਹੀਂ ਦਿੰਦੇ। ਘਰਾਂ ਨੂੰ ਸੰਭਾਲਣ ਵਾਲੀਆਂ ਪੜੀਆਂ ਲਿਖੀਆਂ ਇਸਤ੍ਰੀਆਂ ਹਨ ਜੋ ਹਰ ਮਹੀਨੇ ਜਾਂ ਹਰ ਸਾਲ ਦਾ ਬਾਕਾਇਦਾ ਬਜਟ ਬਣਾ ਲੈਂਦੀਆਂ ਹਨ ਅਤੇ ਉਸ ਅਨੁਸਾਰ ਘਰ ਦੀਆਂ ਜ਼ਰੂਰਤਾਂ ਆਮਦਨ ਵਿਚੋਂ ਪੂਰੀਆਂ ਕਰੀ ਜਾਂਦੀਆਂ ਹਨ । ਰੀਜ਼ਰਵ ਫੰਡ ਘਰਾਂ ਦੇ ਬਜਟ ਵਿਚ ਭੀ ਖਾਸ ਥਾਂ ਰਖਦਾ ਹੈ ਅਤੇ ਆਮ ਹਾਲਤਾਂ ਵਿਚ ਇਸ ਨੂੰ ਹਥ ਲਾਉਣਾ ਚੰਗਾ ਨਹੀਂ ਸਮਝਿਆ ਜਾਂਦਾ ।

ਇਸੇ ਤਰਾਂ ਦਸਤਕਾਰੀ ਦੇ ਵਡੇ ਵਡੇ ਕਾਰਖਾਨਿਆਂ ਜਾਂ ਵਪਾਰ ਕਰਨ ਵਾਲੀਆਂ ਵਡੀਆਂ ਵਡੀਆਂ ਕੰਪਨੀਆਂ ਦਾ ਹਾਲ ਹੈ ! ਹਰ ਇਕ ਦੀ ਧੁੰਨ ਹਰ ਸਮੇਂ ਇਹੀ ਹੈ ਕਿ ਉਹ ਆਪਣੀ ਆਮਦਨ ਨੂੰ ਵਧਾਵੇ, ਅਥਵਾ ਖਰਚ ਦੇ ਮੁਕਾਬਲੇ ਤੇ ਆਮਦਨ ਬਹੁਤੀ ਹੋਵੇ । ਇਸ ਬੱਚਤ