ਪੰਨਾ:ਪੂਰਬ ਅਤੇ ਪੱਛਮ.pdf/244

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਵਹਾਰਕ ਜ਼ਿੰਦਗੀ

੨੩੯

ਅੰਦੇਸ਼ੀ ਤੋਂ ਕੰਮ ਨਹੀਂ ਲੈਂਦੇ; ਆਮ ਕਹਾਵਤ ਹੈ ਬਣੀਏ ਦੀ ਕਮਾਈ, ਵਿਆਹ ਜਾਂ ਮਕਾਨ ਨੇ ਖਾਈ। ਇਹੀ ਕਾਰਨ ਹੈ ਕਿ ਸਾਡੇ ਮੁਲਕ ਦੀ ਪੇਂਡੂ ਜਨਤਾ ਆਮ ਤੌਰ ਤੇ ਸਦਾ ਹੀ ਕਰਜ਼ੇ ਦੇ ਭਾਰ ਨਾਲ ਦਬੀ ਰਹਿੰਦੀ ਹੈ। ਵਰਤਮਾਨ ਸਮੇਂ ਵਿਚ ਪੇਂਡੂ ਕਰਜ਼ੇ ਦਾ ਅਨੁਮਾਨ ਤੇਰਾਂ ਚੌਦਾਂ ਸੌ ਕਰੋੜ ਰੁਪਿਆ ਹੈ | ਸਮਾਂ ਹੈ ਕਿ ਹੁਣ ਅਸੀਂ ਅਜੇਹੀਆਂ ਭੇੜੀਆਂ ਵਾਦੀਆਂ ਨੂੰ ਛਡੀਏ ਤੇ ਆਮਦਨ ਖਰਚ ਦੇ ਸਿਰੇ | ਮੇਲਣ ਸਿਖੀਏ । ਜਿਥੇ ਆਮਦਨ ਥੋੜੀ ਹੈ ਉਥੇ ਆਮਦਨ ਨੂੰ ਵਧਾਉਣ ਦੇ ਯਤਨ ਕਰਨੇ ਚਾਹੀਦੇ ਹਨ, ਕਰਜ਼ਾ ਸਿਰ ਚੜਾਕੇ ਲੋੜਾਂ ਨੂੰ ਪੁਰਾ ਨ ਕਰੀਏ।

ਵਡੀਆਂ ਵਪਾਰਕ ਕੰਪਨੀਆਂ ਦਾ ਭੀ ਇਹੀ ਹਾਲ ਹੈ। ਉਪਰੋਂ ਉਪਰੋਂ ਪੋਚਾ ਪਾਚੀ ਬਹੁਤ ਰਖੀ ਜਾਂਦੀ ਹੈ ਅਤੇ ਵਿਚਕਾਰ ਦਾ ਜਿਸਮ ਪੋਲਾ ਹੀ ਹੁੰਦਾ ਹੈ। ਲੋਕਾਂ ਨੂੰ ਦਸਣ ਵਾਸਤੇ ਹਿਸੇਦਾਰਾਂ ਨੂੰ ਬਹੁਤੇ ਬਹੁਤੇ ਵੀਰੈਂਡ ਦਿੱਤੇ ਜਾਂਦੇ ਹਨ ਤਾਂ ਜੋ ਕੰਪਨੀ ਦੀ ਚੰਗੀ ਹਾਲਤ ਦਾ ਸਿੱਕਾ ਆਮ ਜਨਤਾ ਦੇ ਦਿਲਾਂ ਤੇ ਜੰਮ ਜਾਵੇ । ਪ੍ਰੰਤੂ ਪਤਾ ਤਦ ਹੀ ਲਗਦਾ ਹੈ ਜਦ ਕੰਪਨੀ ਦਾ ਦਵਾਲਾ ਨਿਕਲ ਜਾਂਦਾ ਹੈ ਅਤੇ ਥੋੜੀ ਬਹੁਤ ਜੋ ਜਾਇਦਾਦ ਹੁੰਦੀ ਹੈ ਉਹ ਕਿਸੇ ਵਿੰਗੇ ਟੇਢੇ ਤੂੰਕੇ ਨਾਲ ਡਾਇਰੈਕਟਰ ਕਾਬੂ ਕਰ ਲੈਂਦੇ ਹਨ। ਸ਼ੁਕਰ ਹੈ। ਕਿ ਹੁਣ ਸੁਕਾਰ ਹਿੰਦ ਵਲੋਂ ਕਾਨੂੰਨ ਪਾਸ ਹੋਣ ਦੇ ਕਾਰਨ ਆਮ ਜਨਤਾ ਚਲਾਕ ਤੇ ਸਵਾਰਥੀ ਆਦਮੀਆਂ ਦੀ ਲੁੱਟ ਤੋਂ ਬਚਾਈ ਜਾ ਸਕੇਗੀ। ਪੰਤੂ ਜਦ ਤਕ ਹਰ ਇਕ ਆਦਮੀ ਇਹ ਮਹਿਸੂਸ ਨਹੀਂ ਕਰਦਾ ਕਿ ਆਪਣੇ ਕੰਮ ਵਿਚ ਪੂਰੀ