ਪੰਨਾ:ਪੂਰਬ ਅਤੇ ਪੱਛਮ.pdf/245

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੪੦

ਪੂਰਬ ਅਤੇ ਪੱਛਮ

ਪੂਰੀ ਈਮਾਨਦਾਰੀ ਕਰਨੀ ਹੈ ਅਤੇ ਖਰਚਾਂ ਨੂੰ ਆਮਦਨ ਦੇ ਵਿਚਕਾਰ ਹੀ ਰਖਣਾ ਹੈ, ਤਦ ਤਕ ਸੰਜਮਕ ਤੌਰ ਤੇ ਸਾਡੀ ਬੀਮਾਰੀ ਦੂਰ ਨਹੀਂ ਹੋ ਸਕਦੀ। ਕੀ ਅਜੇਹਾ ਕਰਨ ਲਈ ਅਸੀਂ ਸਾਰੇ ਤਿਆਰ ਹਾਂ!

੪-ਇਸਤੀ ਦੀ ਆਰਥਕ ਸੁਤੰਤ੍ਰਤਾ

ਪੱਛਮੀ ਦੇਸ਼ਾਂ ਦੀ ਵਿਵਹਾਰਕ ਜ਼ਿੰਦਗੀ ਦਾ ਖਾਸ ਚਨ ਜੋ ਸਾਡੇ ਲਈ ਸਿਖਿਆ ਦਾਇਕ ਹੈ, ਇਸਤ੍ਰੀ ਦੀ ਆਰਥਕ ਸੁਤੰਤਾ ਹੈ । ਹਰ ਇਕ ਪੱਛਮੀ ਇਸਤ੍ਰੀ ਇਸ ਯੋਗ ਹੈ ਕਿ ਲੋੜ ਪੈਣ ਤੇ ਜਾਂ ਜੇਕਰ ਉਸਦਾ ਦਿਲ ਕਰੇ ਤਾਂ ਆਪਣੀ ਗੁਜ਼ਰਾਨ ਲਈ ਉਹ ਆਪ ਕਮਾਈ ਕਰ ਸਕਦੀ ਹੈ ਅਤੇ ਉਸ ਨੂੰ ਕਿਸੇ ਦਾ ਸਹਾਰਾ ਤਕਣ ਦੀ ਲੋੜ ਨਹੀਂ । ਉਸਦਾ ਕਾਰਨ ਇਹ ਹੈ ਕਿ ਪੱਛਮੀ ਲੋਕ ਨੇ ਕੋਮਲ ਸੰਸਾਰ ਨੂੰ ਕੇਵਲ ਬੱਚੇ ਪੈਦਾ ਕਰਨ ਦੀ ਮਸ਼ੀਨ ਹੀ ਨਹੀਂ ਸਮਝਿਆ ਹੋਇਆ ਅਤੇ ਨਾਂਹੀ ਉਸ ਨੂੰ ਆਪਣੇ ਪਤੀ ਤੇ ਭਾਰ ਬਣਕੇ ਉਸਦੀ ਦਾਸੀ ਹੋਕੇ ਰਹਿਣ ਲਈ ਸਿਖਿਆ ਦਿਤੀ ਜਾਂਦੀ ਹੈ । ਇਸ ਲਈ ਮੁਢ ਤੋਂ ਹੀ ਮਾਪੇ ਆਪਣੇ ਬੱਚਿਆਂ ਨੂੰ ਭਾਵੇਂ ਲੜਕੇ ਹੋਣ ਤੇ ਭਾਵੇਂ ਲੜਕੀਆਂ ਵਿਦਿਯਾ ਦੇ ਕੇ ਉਨਾਂ ਨੂੰ ਇਸ ਯੋਗ ਬਣਾਉਣਾ ਆਪਣਾ ਫਰਜ਼ ਸਮਝਦੇ ਹਨ ਕਿ ਉਹ ਆਪਣੀ ਉਦਰਪੂਰਤਾ ਲਈ ਕਿਸੇ ਦਾ ਸਹਾਰਾ ਨ ਤਕਣ । ਇਸਤ੍ਰੀ ਦੀ ਆਰਥਕ ਸੁਤੰਤਾ ਹੀ ਪੱਛਮੀ ਇਸਤ੍ਰੀ ਦੀ ਉਨਤੀ ਦਾ ਮੁਢਲਾ ਕਾਰਨ ਹੈ ।