ਪੰਨਾ:ਪੂਰਬ ਅਤੇ ਪੱਛਮ.pdf/248

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਵਹਾਰਕ ਜ਼ਿੰਦਗੀ

੨੪੩

ਉਸ ਦੀ ਆਰਥਕ ਸੁਤੰਤਾ ਲਈ ਸਿਰ ਤੋੜ ਯਤਨ ਹੋਣ ਚਾਹੀਦੇ ਹਨ ਕਿਉਂਕਿ ਇਸੇ ਸੁਧਾਰ ਤੇ ਉਸ ਦਾ ਸਮੁਚ ਸਧਾਰ ਨਿਰਭਰ ਹੈ । ਵਰਤਮਾਨ ਵਿਦਿਯਾ ਦੇ ਪਰਭਾਵ ਨੇ ਸਾਡਾ ਰੁਖ਼ ਕੁਝ ਇਸ ਪਾਸੇ ਵਲ ਕੀਤਾ ਹੈ । ਪੰਤ ਉਹ ਰਫਤਾਰ ਜਿਸ ਨਾਲ ਇਹ ਅਤਿ ਲੋੜੀਂਦਾ ਕੰਮ ਹੋ ਰਿਹਾ ਹੈ ਬਹੁਤ ਸੁਸਤ ਹੈ । ਹਰ ਇਕ ਸਮਝਦਾਰ ਮਾਪੇ ਦਾ ਇਹ ਮੁਢਲਾ ਫਰਜ਼ ਹੋਣਾ ਚਾਹੀਦਾ ਹੈ ਕਿ ਉਹ ਆਪਣੀਆਂ ਪੜ੍ਹੀਆਂ ਦੀ ਵਿਦਿਯਾ ਨੂੰ ਸਪੁੜਾਂ ਦੀ ਵਿਦਿਯਾ ਤੋਂ ਜ਼ਰੂਰੀ ਸਮਝੇ । ਇਸੇ ਵਿਚ ਸਾਡੀ ਕਲਿਆਨ ਹੈ । ਆਰਥਕ ਸੁਤੰਤਾ ਪ੍ਰਾਪਤ ਹੋਣ ਤੇ ਜ਼ਿੰਦਗੀ ਦੇ ਬਾਕੀ ਹਿੱਸਿਆਂ ਵਿਚ ਸਾਡੀ ਇਸਤੂੰ ਆਪ ਹੀ ਸਤਿਕਾਰ ਤੇ ਸਮਾਨਤਾ ਪ੍ਰਾਪਤ ਕਰ ਸਕੇਗੀ । ਇਸ ਮੁਢਲੇ ਕੰਮ ਨੂੰ ਸਿਰੇ ਚੜਾਉਣਾ ਸਾਡਾ ਫਰਜ਼ ਹੈ ।

੫-ਕਿਰਤ ਦਾ ਸਤਿਕਾਰ

( Dignity of Labour )

ਪੱਛਮੀ ਮੁਲਕਾਂ ਦੀ ਵਿਵਹਾਰਕ ਜ਼ਿੰਦਗੀ ਵਿਚ ਇਕ ਹੋਰ ਖਾਸ ਵਿਸ਼ੇਸ਼ਤਾ ਇਹ ਹੈ ਕਿ ਉਹ ਲੋਕ ਹੱਥੀਂ ਕਿਰਤ ਕਰਨ ਨੂੰ ਬੜੇ ਸਤਿਕਾਰ ਦੀ ਨਜ਼ਰ ਨਾਲ ਦੇਖਦੇ ਹਨ । ਸਾਡੇ ਮੁਲਕ ਵਾਂਗ ਨਹੀਂ ਕਿ ਅਜੇਹੇ ਕੰਮ ਨੂੰ ਮਜ਼ਦੂਰੀ ਕਹਿਕੇ ਧਿਰਕਾਰਿਆ ਜਾਵੇਗਾ । ਉਨ੍ਹਾਂ ਮੁਲਕਾਂ ਵਿਚ ਵਿਦਿਯਾ ਆਮ ਹੋਣ ਦੇ ਕਾਰਨ ਹਰ ਇਕ ਪਾਣੀ ਪੜਿਆ ਲਿਖਿਆ ਹੈ ਅਤੇ ਹਰ ਇਕ ਕੰਮ ਪੜੇ ਲਿਖੇ