ਪੰਨਾ:ਪੂਰਬ ਅਤੇ ਪੱਛਮ.pdf/25

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੧੮

ਪੂਰਬ ਅਤੇ ਪੱਛਮ

ਅਜੇਹਾ ਹੈ ਜੋ ਝਟ ਪਟ ਕਦਾਚਿਤ ਨਹੀਂ ਹੋ ਸਕਦਾ । ਗਲ ਕੀ "ਆਪ ਆਪਣੀ ਬੁਧ ਹੈ ਜੇਤੀ ਬਰਣਤ ਭਿੰਨ ਭਿੰਨ ਤੋਹਿ ਤੇਤੀ" ਪ੍ਰੰਤੂ "ਤੁਮਰਾ ਲਖਾ ਨ ਜਾਇ ਪਸਾਰਾ, ਕਹਿ ਬਿਧ ਰਚਾ ਪ੍ਰਿਥਮ ਸੰਸਾਰਾ" ਭਾਵੇਂ ਕਈ ਲੋਕਾਂ ਨੇ ਸ੍ਰਿਸ਼ਟੀ ਉਤਪਤ ਹੋਣ ਦਾ ਦਿਨ ਤੇ ਘੜੀਆਂ ਤਕ ਵਕਤ ਦਸਿਆ ਹੈ ਪ੍ਰੰਤੂ ਸਚ ਇਹੀ ਹੈ ਕਿ "ਥਿਤ ਵਾਰ ਨ ਜੋਗੀ ਜਾਣੇ ਰੁਤ ਮਾਹੁ ਨ ਕੋਈ । ਜਾ ਕਰਤਾ ਸਿਰਠੀ ਕੋ ਸਾਜੈ ਆਪੇ ਜਾਣੈ ਸੋਈ " ਪ੍ਰੰਤੂ ਸਾਨੂੰ ਇਥ ਇਨੀਆਂ ਬਰੀਕੀਆਂ ਵਿਚ ਜਾਣ ਦੀ ਲੋੜ ਨਹੀਂ । ਸਾਡੇ ਲਈ ਸਵਾਲ ਇਹ ਹੈ ਕਿ ਇਸ ਧਰਤੀ ਤੇ ਆਦਮੀ ਨੇ ਜੋ ਰਚਨਾਂ ਰਚੀ ਹੈ ਉਸ ਦਾ ਵਿਕਾਸ ਕਿਸ ਪ੍ਰਕਾਰ ਹੋਇਆ ? ਇਸ ਲਈ ਅਸੀਂ ਆਦਮ ਰਚਿਤ ਸਭਯਤਾ ਦੀ ਪੜਚੋਲ ਵਿਚ ਹਾਂ ।

੧-ਪ੍ਰਾਚੀਨ ਸਭਯਤਾ


ਦੁਨੀਆਂ ਦਾ ਇਤਹਾਸ ਵਿਚਾਰਨ ਤੋਂ ਪਤਾ ਲਗਦਾ ਹੈ ਕਿ ਪ੍ਰਾਚੀਨ ਸਭਯਤਾ ਉਥੇ ਪ੍ਰਫੁਲਤ ਹੋਈ ਜਿਥੇ ਕੁਦਰਤ ਨੇ ਆਦਮੀ ਦੀ ਉਪਜੀਵਕਾ ਲਈ ਲੋੜੀਦੀਆਂ ਚੀਜ਼ਾਂ ਪੈਦਾ ਕਰਨ ਵਿਚ ਖਾਸ ਮਦਦ ਦਿਤੀ। ਜਿਥੋਂ ਮਾਮੂਲੀ ਮੇਹਨਤ ਨਾਲ ਖਾਣ ਪੀਣ ਦੀਆਂ ਚੀਜ਼ਾਂ ਸੁਖੱਲੀਆਂ ਪੈਦਾ ਕੀਤੀਆਂ ਜਾ ਸਕਦੀਆਂ ਸਨ ਅਤੇ ਜਿਥੋਂ ਦਾ ਹਵਾ ਪਾਣੀ ਇਸ ਪ੍ਰਕਾਰ ਦਾ ਸੀ ਕਿ ਉਥੇ ਨ ਬਹੁਤੀ ਸਰਦੀ ਤੇ ਨਾਂ ਹੀ ਬਹੁਤੀ ਗਰਮੀ ਹੁੰਦੀ ਸੀ । ਸਭਯਤਾ ਜੇਹੀ ਕੋਮਲ ਚੀਜ਼