ਪੰਨਾ:ਪੂਰਬ ਅਤੇ ਪੱਛਮ.pdf/250

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਵਹਾਰਕ ਜ਼ਿੰਦਗੀ

੨੪੫

ਵਿਚਾਰ ਤੋਂ ਕੰਮ ਲਿਆ ਜਾਵੇ । ਘਰ ਦਾ ਕੰਮ ਆਪਣੇ ਹੱਥੀਂ ਆਪ ਕਰਨ ਨਾਲ ਕੁਝ ਘਟਦਾ ਨਹੀਂ, ਬਲਕਿ - ਘਰ ਵਾਲੀ ਦੀ ਸੇਹਤ ਚੰਗੀ ਰਹਿੰਦੀ ਹੈ ਅਤੇ ਨਾਂ ਹੀ ਬਾਹਰੋਂ ਦੁਕਾਨ ਤੋਂ ਭਾਜੀ ਜਾਂ ਘਰ ਵਿਚ ਲੋੜੀਦੀਆਂ ਹੋਰ ਚੀਜ਼ਾਂ ਲਿਆਉਣ ਵਿਚ ਘਰ ਦੇ ਮਾਲਕ ਦੀ ਇੱਜ਼ਤ ਵਿਚ ਫਰਕ ਆਉਂਦਾ ਹੈ ।

ਭਾਵੇਂ ਆਮ ਤੌਰ ਤੇ ਸਾਡੇ ਮੁਲਕ ਦੇ ਪੜੇ ਲਿਖੇ ਤੇ ਖਾਸ ਕਰਕੇ ਕਾਲਜੀਏਟ ਮੁੰਡੇ ਹਥੀਂ ਕੰਮ ਕਰਨਾ ਆਪਣੀ ਸ਼ਾਨ ਦੇ ਉਲਟ ਸਮਝਦੇ ਹਨ, ਪ੍ਰੰਤੂ ਸਮੇਂ ਦਾ ਗੇੜ ਇਨਾਂ ਨੂੰ ਸਿੱਧੇ ਰਾਹ ਪਾ ਰਿਹਾ ਹੈ । ਕਦੀ ਕਦੀ ਕੰਨੀਂ ਸੋ ਪੈਂਦੀ ਹੈ ਕਿ ਨੌਕਰੀ ਨ ਮਿਲਣ ਦੇ ਕਾਰਨ ਇਕ ਐਮ. ਏ. ਪਾਸ ਲੜਕੇ ਨੇ ਲਾਂਡਰੀ ਦਾ ਕੰਮ ਸ਼ੁਰੂ ਕਰ ਦਿਤਾ ਹੈ; ਇਕ ਗੈਜੂਏਟ ਬੂਟ ਪਾਲਸ਼ ਕਰਨ ਲਗ ਪਿਆ ਹੈ; ਜਾਂ ਚਾਰ ਕਾਲਜੀਏਟ ਮੁੰਡਿਆਂ ਨੇ ਰਲ ਮਿਲ ਕੇ ਗੰਨੇ ਵੇਚਣ ਦੀ ਦੁਕਾਨ ਕੱਢ ਲਈ ਹੈ । ਅਸੀਂ ਇਹ ਦਾਹਵੇ ਨਾਲ ਕਹਿੰਦੇ ਹਾਂ ਕਿ ਉਹ ਨੌਜਵਾਨ ਜੋ ਨੌਕਰੀ ਨਾ ਮਿਲਣ ਤੇ ਅਜੇਹੇ ਕੰਮ ਕਰਨੇ ਅਰੰਭ ਕਰ ਦਿੰਦੇ ਹਨ ਉਨ੍ਹਾਂ ਨਾਲੋਂ ਹਜ਼ਾਰ ਗੁਣਾ ਬਹੁਤੀ ਹਿੰਮਤ ਤੇ ਦਲੇਰੀ ਦਿਖਾਂਦੇ ਹਨ ਜੋ ਨੌਕਰੀ ਨ ਮਿਲਣ ਤੇ ਗੱਡੀ ਹੇਠ ਆਕੇ ਆਤਮਘਾਤ ਕਰ ਲੈਂਦੇ ਹਨ ।

ਸਾਨੂੰ ਚਾਹੀਦਾ ਹੈ ਕਿ ਹੱਥੀਂ ਕਿਰਤ ਕਰਨ ਨੂੰ ਸਤਿਕਾਰੀਏ ਤੇ ਆਪਣੀ ਕੌਮੀ ਜ਼ਿੰਦਗੀ ਵਿਚ ਇਸ ਨੂੰ ਖਾਸ ਥਾਂ ਦੇਈਏ । ਕਿਰਤ ਕਰਨ ਵਾਲੇ ਵਲ ਹਕਾਰਤ