ਪੰਨਾ:ਪੂਰਬ ਅਤੇ ਪੱਛਮ.pdf/251

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੪੬

ਪੂਰਬ ਅਤੇ ਪੱਛਮ

ਦੀ ਨਜ਼ਰ ਨਾਲ ਕਦੀ ਨਹੀਂ ਤਕਣਾ ਚਾਹੀਦਾ ਕਿਉਂਕਿ ਕਿਰਤ ਦੀ ਹੀ ਤਾਂ ਸਾਰੀ ਬਰਕਤ ਹੈ, ਸਗਵਾਂ ਜਿਥੋਂ ਤਕ ਹੋ ਸਕੇ ਪੜੇ ਲਿਖੇ ਤੇ ਚੰਗੀਆਂ ਆਸਾਮੀਆਂ ਤੇ ਲਗੇ ਹੋਏ ਆਦਮੀਆਂ ਨੂੰ ਭੀ ਥੋੜਾ ਬਹੁਤ ਕੰਮ ਹੱਥੀ ਕਰਨ ਦਾ ਨਿਤ ਨੇਮ ਬਨਾਉਣਾ ਚਾਹੀਦਾ ਹੈ ! ਮੈਨੂੰ ਯਾਦ ਹੈ ਕਿ ਅਮਰੀਕਾ ਵਿਚ ਮੈਂ ਇਕ ਵਾਰ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਦੇ ਘਰ ਉਨਾਂ ਨੂੰ ਮਿਲਣ ਗਿਆ। ਐਤਵਾਰ ਦਾ ਦਿਨ ਸੀ, ਜਦ ਮੈਂ ਉਥੇ ਪੁਜਾ ਤਾਂ ਕੀ ਦੇਖਦਾ ਹਾਂ ਕਿ ਪ੍ਰੈਜ਼ੀਡੈਂਟ ਸਾਹਿਬ ਆਪਣੇ ਘਰ ਦੇ ਚੁਫੇਰਿਓ ਰਾਤ ਦੀ ਪਈ ਹੋਈ ਬਰਫ ਨੂੰ ਹਟਾਕੇ ਰਸਤੇ ਸਾਫ ਕਰ ਰਹੇ ਹਨ ! ਮੈਨੂੰ ਤਾਂ ਇਹ ਦੇਖਕੇ ਬੜੀ ਹੈਰਾਨੀ ਹੋਈ ਪ੍ਰੰਤੂ ਉਨ੍ਹਾਂ ਲਈ ਇਸ ਵਿਚ ਹੈਰਾਨੀ ਵਾਲੀ ਕੋਈ ਗਲ ਹੀ ਨਹੀਂ ਸੀ । ਯੂਨੀਵਰਸਿਟੀ ਦੇ ਪ੍ਰੋਫੈਸਰ ਵੇਹਲਾ ਸਮਾਂ ਆਪਣੇ ਘਰਾਂ ਦੇ ਬਗੀਚਿਆਂ ਨੂੰ ਸੰਵਾਰਨ ਲਈ ਖਰਚ ਕਰਦੇ ਆਮ ਦੇਖੇ ਜਾਂਦੇ ਸਨ ! ਇਹੀ ਕਾਰਨ ਹੈ ਕਿ ਉਹ ਮੁਲਕ ਇਤਨੀ ਉਨਤੀ ਕਰ ਗਿਆ ਹੈ । ਸਾਡੀ ਸਮੁਚੀ ਉਨਤੀ ਲਈ ਭੀ ਇਹੀ ਦਰਕਾਰ ਹੈ ਕਿ ਅਸੀਂ ਕਿਰਤ ਨੂੰ ਦਰਕਾਰਨ ਦੀ ਥਾਂ ਇਸ ਦੀ ਇੱਜ਼ਤ ਕਰਨੀ ਸਿਖੀਏ !