ਪੰਨਾ:ਪੂਰਬ ਅਤੇ ਪੱਛਮ.pdf/253

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੪੮

ਪੂਰਬ ਅਤੇ ਪੱਛਮ

ਦੇ ਗੇੜ ਨਾਲ ਜ਼ਿੰਦਗੀ ਹਰ ਪਾਸਿਓਂ ਹੀ ਅਵਨਤੀ ਵਲ ਜਾਂਦੀ ਰਹੀ । ਇਸ ਦੇ ਉਲਟ ਯੂਰਪੀਨ ਮੁਲਕਾਂ ਦੀ ਹਾਲਤ ਵਲ ਦੇਖੋ ਕਿ ਜਦ ਤੋਂ ਉਨਾਂ ਰੋਮਨ ਇੰਮਪਾਇਰ ਦਾ ਕੀਰਤਨ ਸੋਹਿਲਾ ਪੜਿਆ ਹੈ ਕਿਸ ਤਰਾਂ ਦਿਨ ਦੂਣੀ ਤੇ ਰਾਤ ਚੌਗਣੀ ਉਨਤੀ ਕੀਤੀ ਹੈ । ਅੰਗਜ਼ ਲੋਕ, ਜੋ ਸਾਡੇ ਤੇ ਵਰਤਮਾਨ ਸਮੇਂ ਵਿਚ ਹਕੂਮਤ ਕਰ ਰਹੇ ਹਨ, ਭੀ ਪਹਿਲਾਂ ਰੋਮਨਾਂ ਦੇ ਰਲਾਮ ਸਨ ਤੇ ਉਸ ਸਮੇਂ ਇਨ੍ਹਾਂ ਦੀ ਰਾਜਸੀ ਆਰਥਕ, ਸਮਾਜਕ ਤੇ ਧਾਰਮਕ ਜ਼ਿੰਦਗੀ ਕੋਈ ਉੱਚੇ ਦਰਜੇ ਦੀ ਨਹੀਂ ਸੀ, ਪ੍ਰੰਤੂ ਜਦ ਤੋਂ ਆਪਣੇ ਆਪ ਵਿਚ ਹੋਏ ਹਨ, ਇਨ੍ਹਾਂ ਨਿੱਕੇ ਜਹੇ ਮੁਲਕ ਵਿਚ ਰਹਿੰਦਿਆਂ ਭੂਗੋਲ ਦੇ ਸਾਰਿਆਂ ਹਿੱਸਿਆਂ ਵਿਚ ਇਤਨੀ ਵੱਡੀ ਬਾਦਸ਼ਾਹੀ ਕਾਇਮ ਕਰ ਲਈ ਹੈ ਕਿ ਹੁਣ ਤਕ ਪ੍ਰਾਚੀਨ ਤਵਾਰੀਖ ਵਿਚ ਇਸਦੀ ਕੋਈ ਮਿਸਾਲ ਹੀ ਨਹੀਂ ਮਿਲਦੀ। ਅਜੇਹੇ ਸਭ ਉਤਰਾ ਚੜਾ ਕੇਵਲ ਮੁਲਕ ਦੀ ਰਾਜਸੀ ਜ਼ਿੰਦਗੀ ਵਿਚ ਪਲਟਾ ਆਉਣ ਦੇ ਕਾਰਨ ਹੀ ਵਾਪਰ ਸਕਦੇ ਹਨ।

ਅਸੀਂ ਇਸ ਛੋਟੀ ਜਹੀ ਪੁਸਤਕ ਵਿਚ ਪੁਰਬ ਤੇ ਪੱਛਮ ਦੀ ਰਾਜਸੀ ਜ਼ਿੰਦਗੀ ਤੇ ਪੂਰੀ ਪੂਰੀ ਵਿਚਾਰ ਤਾਂ ਨਹੀਂ ਕਰ ਸਕਦੇ, ਪੰਤੁ ਇਹ ਯਤਨ ਜ਼ਰੂਰ ਕਰਾਂਗੇ ਕਿ ਇਨਾਂ ਦੇਸ਼ਾਂ ਦੀ ਵਰਤਮਾਨ ਰਾਜਸੀ ਜ਼ਿੰਦਗੀ ਦੀ ਇਕ ਸਰਸਰੀ ਤਸਵੀਰ ਪਾਠਕਾਂ ਦੀ ਭੇਟਾ ਕਰ ਸਕੀਏ

੨-ਰਾਜਬੀ ਬਣਤਰ

ਦੁਨੀਆਂ ਦੇ ਸਾਰੇ ਦੇਸ਼ਾਂ ਦੀ ਵਰਤਮਾਨ ਰਾਜਸੀ