ਪੰਨਾ:ਪੂਰਬ ਅਤੇ ਪੱਛਮ.pdf/255

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੫੦

ਪੂਰਬ ਅਤੇ ਪੱਛਮ

ਹੋਣ ਬਾਦਸ਼ਾਹ ਵਲੋਂ ਮਹਾਂ ਮੰਤ੍ਰੀ ਟਿੱਕਿਆ ਜਾਂਦਾ ਹੈ। ਅਤੇ ਉਸ ਨੂੰ ਆਪਣੀ ਵਜ਼ੀਰ-ਮੰਡਲੀ ਬਨਾਉਣ ਦਾ ਅਧਿਕਾਰ ਹੈ। ਇਹ ਵਜ਼ੀਰ ਮੰਡਲੀ ਪਾਰਲੀਮੈਂਟ ਦੀ ਐਗਜ਼ੈਕਟਿਵ ਅਥਵਾ ਅੰਤ੍ਰਿਗ ਕਮੇਟੀ ਦਾ ਕੰਮ ਕਰਦੀ ਹੈ ਤਾਂ ਤੇ ਮੁਲਕ ਦੇ ਰਾਜਸੀ ਰਥ ਨੂੰ ਚਲਾਉਣ ਵਾਲੇ ਰਥਵਾਨ ਇਸ ਵਜ਼ੀਰ-ਮੰਡਲੀ ਦੇ ਮੈਂਬਰ ਹੀ ਹਨ । ਫਰਾਂਸ ਵਿਚ ਭੀ ਪਾਰਲੀਮੈਂਟਰੀ ਸਿਸਟਮ ਹੈ, ਪਤੁ ਬਰਤਾਨੀਆਂ ਦੇ ਬਾਦਸ਼ਾਹ ਦੇ ਥਾਂ ਉਥੇ ਆਮ ਜਨਤਾ ਵਲੋਂ ਚੁਣਿਆ ਹੋਇਆ ਪ੍ਰਧਾਨ ਹੈ ਜਿਸ ਦੀ ਚੋਣ ਹਰ ਸੱਤਵੇਂ ਸਾਲ ਹੁੰਦੀ ਹੈ । ਇਸੇ ਤਰਾਂ ਅਮੀਕਾ ਵਿਚ ਭੀ ਆਮ ਜਨਤਾ ਵਲੋਂ ਚੁਣਿਆ ਹੋਇਆ ਪ੍ਰਧਾਨ ਹੈ ਜਿਸ ਦੀ ਚੋਣ ਹਰ ਚਾਰ ਸਾਲ ਮਗਰੋਂ ਹੁੰਦੀ ਹੈ, ਪੰਤ ਅਮੀਕਾ ਦੇ ਪ੍ਰਧਾਨ ਦੇ ਹਥ ਫਰਾਂਸ ਦੇ ਪ੍ਰਧਾਨ ਜਾਂ ਬਰਤਾਨੀਆਂ ਦੇ ਬਾਦਸ਼ਾਹ ਨਾਲੋਂ ਬਹੁਤੀ ਰਾਜਸੀ ਤਾਕਤ ਹੈ, ਭਾਵੇਂ ਉਹ ਭੀ ਆਪਣੀ ਮਰਜ਼ੀ ਅਨੁਸਾਰ ਸਭ ਕੁਝ ਨਹੀਂ ਕਰ ਸਕਦਾ ਅਤੇ ਹਰ ਇਕ ਜ਼ਰੂਰੀ ਕੰਮ ਲਈ ਉਸ ਨੂੰ ਕਾਂਗਸ ਅਥਵਾ ਅਮਰੀਕਨ ਪਾਰਲੀਮੈਂਟ ਦੀ ਮਨਜ਼ੂਰੀ ਲੈਣੀ ਜ਼ਰੂਰੀ ਹੈ। ਸੁਇਟਜ਼ਰਲੈਂਡ ਵਿਚ ਸਾਂਝੀਵਾਲਤਾ ਆਪਣੇ ਪੂਰੇ ਜੋਬਨ ਵਿਚ ਹੈ। ਗੁਰਨਮੈਂਟ ਚਲਾਉਣ ਵਾਲਾ ਕੋਈ ਨਾਮ ਧੀਕ ਜਾਂ ਅਸਲੀ ਇਕ ਆਦਮੀ ਨਹੀਂ ਬਲਕਿ ਵਜ਼ੀਰ ਮੰਡਲੀ। ਦੇ ਸਤ ਮੈਂਬਰ ਹਨ ਜਿਨ੍ਹਾਂ ਸਾਰਿਆਂ ਦੀ ਤਾਕਤ ਇਕ ਜਹੀ ਹੀ ਹੈ ।

ਇਸੇ ਤਰਾਂ ਡਿਕਟੇਟਰਸ਼ਿਪ ਭੀ ਵਖੋ ਵਖ ਰੂਪਾਂ