ਪੰਨਾ:ਪੂਰਬ ਅਤੇ ਪੱਛਮ.pdf/256

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਾਸਸੀ ਜ਼ਿੰਦਗੀ

੨੫੧

ਵਿਚ ਪਾਈ ਜਾਂਦੀ ਹੈ। ਜਰਮਨੀ ਦਾ ਡਿਕਟੇਟਰ, ਹਿਟਲਰ, a ਦੀ ਸਾਂਝੀਵਾਲਤਾ ਨੂੰ ਭੰਨ ਕੇ ਬਣਿਆ ਹੈ । ਭਾਵੇਂ ਵਿਖਾਵੇ ਲਈ ਮਲਕ ਦੀ ਪਾਰਲੀਮੈਂਟ ਭੀ ਬਰਕਰਾਰ ਰਖੀ ਹੋਈ ਹੈ ਪੰਤੁ ਅਸਲੀ ਹੁਕਮ ਉਸੇ ਰਾਹੀਂ ਚਲਦਾ ਹੈ, ਜਿਸ ਪਾਸੇ ਮਰਜ਼ੀ ਹੈ ਮਲਕ ਨੂੰ ਲਾਈ ਫਿਰੇ । ਮਸੋਲੀਨੀ ਨੇ ਆਪਣੀ ਤਾਕਤ ਬਾਦਸ਼ਾਹ ਨੂੰ ਕਮਜ਼ੋਰ ਕਰਕੇ ਲਈ ਅਤੇ ਇਸੇ ਤਰਾਂ ਤਰਕੀ ਵਿਚ ਵਾਪਰੀ । ਰਸ ਵਿਚ ਭੀ ਸਾਮਵਾਦੀ ਡਿਕਟੇਟਰ-ਸ਼ਿਪ ਬਾਦਸ਼ਾਹੀ ਸਿਸਟਮ ਨੂੰ ਤੋੜ ਕੇ ਬਣੀ ਤੇ ਸਪੇਨ ਵਿਚ ਜਨਰਲ ਫਰੈਂਕੋ ਨੇ ਮਲਕ ਦੀ ਸਾਂਝੀਵਾਲਤਾ ਦਾ ਕੀਰਤਨ ਸੋਹਿਲਾ ਪੜਿਆ । ਇਨਾਂ ਡਿਕਟੇਟਰਾਂ ਨੇ ਆਪਣੇ ਹਮ-ਖਿਆਲੀਆਂ ਤੇ ਨਿਕਟ-ਵਰਤੀਆਂ ਦੀਆਂ ਸੁੰਡੀਆਂ ਬਣਾਈਆਂ ਹੋਈਆਂ ਹਨ ਜਿਨਾਂ ਦੀ ਪੁਸਰ ਮਦਦ ਨਾਲ ਇਹ ਆਪੋ ਆਪਣੇ - ਮੁਲਕਾਂ ਦੇ ਰਾਜਸੀ ਸੰਘਟਨਾਂ ਤੇ ਕਾਬੂ ਪਾਈ ਬੈਠੇ ਹਨ। ਜਿਥੇ ਕੋਈ ਵਿਰਧ ਆਵਾਜ਼ ਉਠਦੀ ਨਜ਼ਰ ਪਈ, ਉਸ ਨੂੰ ਝਟ ਪਟ ਮੌਤ ਦੇ ਘਾਟ ਉਤਾਰਕੇ ਉਸ ਦੀ ਚੰਚਲ ਤੇ ਖਤਰਨਾਕ ਬਿਰਤੀ ਤੋਂ ਸਦਾ ਲਈ ਛੁਟਕਾਰਾ ਪਾਇਆ ਜਾਂਦਾ ਹੈ । ਸੋ ਇਹ ਡਿਕਟੇਟਰ ਰਹਿਣ ਭਾਵੇਂ ਢਾਈ ਦਿਨ ਤੂ ਚਲਾਉਂਦੇ ਹਨ ਤੇ ਬਾਣੀਏ ਵਾਲੀਆਂ ।

ਪੂਰਬੀ ਦੇਸ਼ਾਂ ਦੀ ਰਾਜਸੀ ਬਣਤਰ ਦਾ ਕੀ ਹਾਲ ? ਚੀਨ ਨੂੰ ਛਡਕੇ ਬਾਕੀ ਸਾਰੇ ਮੁਲਕਾਂ ਦੀ ਬਾਬਤ ਸਮੁਚੇ ਤੌਰ ਤੇ ਇਹ ਕਿਹਾ ਜਾ ਸਕਦਾ ਹੈ ਕਿ ਇਨਾਂ ਦੇਸਾ ਵਿਚ ਬਾਦਸ਼ਾਹਤ ਜਾਂ ਸ਼ਾਹਨਸ਼ਾਹੀਅਡ ਦੇ ਸਿਸਟਮ