ਪੰਨਾ:ਪੂਰਬ ਅਤੇ ਪੱਛਮ.pdf/257

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੫੨

ਪੂਰਬ ਅਤੇ ਪੱਛਮ

ਹੀ ਪਾਏ ਜਾਂਦੇ ਹਨ । ਜਾਪਾਨ ਦਾ ਥੋੜੇ ਦਿਨਾਂ ਤੋਂ ਡਿਕਟੇਟਰ ਸ਼ਿਪ ਵਲ ਝੁਕਾਓ ਹੈ, ਭਾਵੇਂ ਬਾਦਸ਼ਾਹ ਜਾਂ ਸ਼ਹਿਨਸ਼ਾਹ ਉਸੇ ਤਰਾਂ ਬਰਕਰਾਰ ਹੈ ।

ਬਹੁਤ ਸਾਰੇ ਪੂਰਬੀ ਮੁਲਕ ਪ੍ਰਦੇਸੀਆਂ ਦੇ ਅਧੀਨ ਹਨ। ਹਿੰਦੁਸਤਾਨ, ਬਰਮਾ, ਲੰਕਾ, ਹਿੰਦ ਚੀਨੀ, ਮਲਾਇਆ, ਸਿੰਘਾਪੁਰ, ਜਾਵਾ, ਸਮਾਟਰਾ ਆਦਿ ਸਭ ਮੁਲਕ ਦੇਸੀਆਂ ਦੀ ਹਕੂਮਤ ਹੇਠ ਹੀ ਹਨ। ਚੀਨ ਕੁਝ ਆਪਣੇ ਪੈਰਾਂ ਤੇ ਆਪ ਖਲੋਣ ਦਾ ਯਤਨ ਕਰ ਰਿਹਾ ਸੀ, ਪੰਤੁ ਪਿਛਲੇ ਪੰਜ ਛੇ ਸਾਲ ਤੋਂ ਜਾਪਾਨ ਇਸਦੇ ਮਗਰ ਹੱਥ ਧੋ ਕੇ ਪਿਆ ਹੋਇਆ ਹੈ ਅਤੇ ਦਿਨੋਂ ਦਿਨ ਇਸ ਦੇ ਸਤੰਤ ਹਿੱਸੇ ਦੀ ਗਿਣਤੀ ਘਟਦੀ ਜਾਂਦੀ ਹੈ । ਸੰਭਵ ਹੈ ਕਿ ਜੇਕਰ ਇਸੇ ਤਰਾਂ ਲਗਾਤਾਰ ਲਗਾ ਰਿਹਾ ਤਾਂ ਜਾਪਾਨ ਕਿਸੇ ਦਿਨ ਸਾਰੀ ਚੀਨ ਨੂੰ ਹੜੱਪ ਕਰ ਜਾਵੇ ।

ਸਾਡੇ ਆਪਣੇ ਦੇਸ਼ ਦੀ ਰਾਜਸੀ ਬਣਤਰ ਬੜੀ ਅਜੀਬ ਹੈ । ਸਮੁਚੇ ਤੌਰ ਤੇ ਸਾਰਾ ਮੁਲਕ ਬਰਤਾਨੀਆਂ ਦੇ ਅਧੀਨ ਹੈ । ਇਸ ਲਈ ਰਾਜਸੀ ਤੌਰ ਤੇ ਸੁਤੰਤੂ ਨਹੀਂ । ਸਾਡੇ ਮੁਲਕ ਦਾ ਸ਼ਹਿਨਸ਼ਾਹ ਬਰਤਾਨੀਆਂ ਦਾ ਬਾਦਸ਼ਾਹ ਹੈ। ਪੰਤੂ ਮੁਲਕ ਦੇ ਲਗਭਗ ਤੀਸਰੇ ਹਿੱਸੇ ਦੇ ਮਾਲਕ ਦੇਸੀ ਰਾਜੇ ਹਨ । ਇਹ ਰਾਜੇ ਭੀ ਸ਼ਹਿਨਸ਼ਾਹ ਦੇ ਅਧੀਨ ਹਨ, ਪੰਤੁ ਅੰਦਰੂਨੀ ਕੰਮਾਂ ਵਿਚ ਇਹ ਕਾਫੀ ਹੱਦ ਤਕ ਸੁਤੰਤਾ ਮਾਣਦੇ ਹਨ। ਸਾਰੇ ਮੁਲਕ ਦੀ ਰਾਜਸੀ ਵਾਗ ਡੋਰ ਵਾਇਸਰਾਏ ਦੇ ਹੱਥ ਵਿਚ ਹੈ ਜੋ ਕਿ ਬਰਤਾਨੀਆਂ ਦੀ ਵਜ਼ੀਰ ਮੰਡਲੀ ਵਲੋਂ ਉਥੋਂ ਦੇ ਬਾਦਸ਼ਾਹ