ਪੰਨਾ:ਪੂਰਬ ਅਤੇ ਪੱਛਮ.pdf/258

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਾਜਸੀ ਜ਼ਿੰਦਗੀ

੨੫੩

ਦੇ ਨਾਉਂ ਹੇਠ ਟਿੱਕ ਕੇ ਸ਼ਹਿਨਸ਼ਾਹ ਦਾ ਨੁਮਾਇੰਦਾ ਬਣਾਕੇ ਇਥੇ ਭੇਜਿਆ ਜਾਂਦਾ ਹੈ ਅਤੇ ਇਸ ਮੁਲਕ ਵਿਚ ਸਿਆਹੀ ਸਫੈਦੀ ਹੋਣ ਦਾ ਉਹ ਬਰਤਾਨੀਆਂ ਦੀ ਪਾਰਲੀਮੈਂਟ ਨੂੰ ਜਵਾਬ - ਦੇਹ ਹੈ ।

ਵੀਹਵੀਂ ਸਦੀ ਦੇ ਪਹਿਲੇ ਸਾਲਾਂ ਤੋਂ ਲੈ ਕੇ ਹੁਣ ਤਕ ਸਾਡੇ ਮੁਲਕ ਨੂੰ ਰਾਜ ਦੇਣ ਲਈ ਸਾਡੇ ਹੁਕਮਰਾਨਾਂ ਵਲੋਂ ਕਈ ਵਾਰ ਥੋੜੇ ਥੋੜੇ ਅਧਿਕਾਰ ਸਾਨੂੰ ਦੇਣ ਦਾ ਯਤਨ ਕੀਤਾ ਗਿਆ ਹੈ। ੧੯੩੫ ਦੇ ਕਾਨੂੰਨ ਅਨੁਸਾਰ ਸੁਬਿਆਂ ਨੂੰ ਇਕ ਸੁਤੰਤਤਾ ਦਿਤੀ ਗਈ ਹੈ, ਪਰ ਰਾਜਸੀ ਤਾਕਤ ਦਾ ਅਸਲੀ ਕੇਂਦ ਹਾਲਾਂ ਗਵਰਨਰ ਹੀ ਹੈ। ਇਸੇ ਪ੍ਰਕਾਰ ਦੀ ਅੱਧ ਪਚੱਧ ਅਧਿਕਾਰਾਂ ਵਾਲੀ ਬਣਤਰ ਕੇਂਦਰੀ ਹਕੂਮਤ ਲਈ ਤਿਆਰ ਕਰਨ ਦਾ ਖਿਆਲ ਹੈ। ਇਸ ਪ੍ਰਕਾਰ ਦੇ ਅਧਿਕਾਰ ਹਿੰਦੁਸਤਾਨੀਆਂ ਨੂੰ ਦੇਣ ਵਿਚ ਕਾਰ ਬਰਤਾਨੀਆਂ ਨੇ ਇਹ ਚੰਗੀ ਤਰਾਂ ਜਾਂਚ ਕਰ ਲਈ ਹੈ ਕਿ ਗੁਰਨਮੈਂਟ ਦੀ ਅਸਲੀ ਤਾਕਤ ਉਨਾਂ ਦੇ ਹਥੋਂ ਨ ਜਾਵੇ; ਇਸ ਲਈ ਖਜ਼ਾਨਾ, ਹਰ ਪ੍ਰਕਾਰ ਦੀ ਫੌਜ, ਦੇਸੀ ਮਹਿਕਮਾਂ, ਆਦਿ ਆਪਣੇ ਹੱਥ ਵਿਚ ਰਖੇ ਹਨ । ਇਸ ਤਰਾਂ ਹਿੰਦੁਸਤਾਨੀਆਂ ਨੂੰ ਕਾਨੂੰਨ ਘੜਨੀਆਂ ਕੌਂਸਲਾਂ ਰਾਹੀਂ ਸੂਬਿਆਂ ਵਿਚ ਕੁਝ ਕੁ ਅਧਿਕਾਰ ਪ੍ਰਾਪਤ ਹੋਏ ਹਨ । ਪੰਤੁ ਇਸ ਸਾਰੇ ਸਿਲਸਿਲੇ ਦਾ ਨਤੀਜਾ ਇਹ ਹੋਇਆ ਹੈ ਕਿ ਹਕੂਮਤ ਦੀ ਮਸ਼ੀਨਰੀ ਬਹੁਤ ਵਧ ਜਾਣ ਦੇ ਕਾਰਨ ਖਰਚ ਬਹੁਤਾ ਹੋ ਗਿਆ ਹੈ ਜੋ ਕਿ ਲੋਕਾਂ ਤੋਂ ਕਈ ਪ੍ਰਕਾਰ ਦੇ