ਪੰਨਾ:ਪੂਰਬ ਅਤੇ ਪੱਛਮ.pdf/261

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੫੬

ਪੂਰਬ ਅਤੇ ਪੱਛਮ

ਇਹੀ ਕਾਰਨ ਹੈ ਕਿ ਜਦ ਅਸੀਂ ਦੁਨੀਆਂ ਦੇ ਵੱਡੇ ਵੱਲੋਂ ਅਤੇ ਮਸ਼ਹੂਰ ਰਾਜਸੀ ਲੀਡਰਾਂ ਦੀਆਂ ਚਾਲਾਂ ਵਲ ਦੇਖਦੇ ਹਾਂ ਤਾਂ ਸਾਡੀ ਤੁਛ ਬੁਧੀ ਹੈਰਾਨ ਰਹਿ ਜਾਂਦੀ ਹੈ । ਜ਼ਾਤੀ ਤੌਰ ਤੇ ਇਹ ਲੋਕ ਪਰਲੇ ਦਰਜੇ ਦੇ ਭਲੇ ਮਾਨਸ, ਸਚ ਬੋਲਣ ਵਾਲੇ ਅਤੇ ਪੂਰੇ ਈਮਾਨਦਾਰ ਹਨ, ਕਰੋੜਾਂ ਰੁਪੈ ਦੇ ਲਾਲਚ ਵਿਚ ਆ ਕੇ ਭੀ ਕਦੀ ਝੂਠ ਬੋਲਣ ਲਈ ਤਿਆਰ ਨਹੀਂ ਹੋਣ ਪੰਤੂ ਮੁਲਕ ਦੇ ਫਾਇਦੇ ਲਈ ਇਹ ਸਭ ਕੁਝ ਕਰ ਦਿਖਾਉਣਗੇ, ਝੂਠ ਭੀ ਬੋਲ ਜਾਣਗੇ, ਦਗਾ, ਫਰੇਬ, ਜਾਂ ਬੇਈਮਾਨੀ ਭੀ ਬੜੇ ਖੁਲੇ ਦਿਲ ਨਾਲ ਕਰ ਦਿਖਾਉਣਗੇ, ਅਤੇ ਲਾਲਚੀ ਭੀ ਪਰਲੇ ਦਰਜੇ ਦੇ ਸਾਬਤ ਹੋਣਗੇ । ਇਨ੍ਹਾਂ ਕਾਰਨਾਂ ਕਰਕੇ ਹੀ ਇਹ ਕਿਹਾ ਜਾਂਦਾ ਹੈ ਕਿ ਰਾਜਨੀਤੀ ਬੜੀ ਬੇ-ਅਸੂਲੀ ਹੈ ਅਤੇ ਇਸਦਾ ਇਕੋ ਇਕ ਅਸੂਲ ਏ-ਅਸੂਲੀ ਹੀ ਹੈ ।

ਜਿਸ ਤਰਾਂ ਪਿਛੇ ਦਸਿਆ ਜਾ ਚੁੱਕਾ ਹੈ, ਹਰ ਇਕ ਦੇਸ਼ ਦੀ ਰਾਜਨੀਤੀ ਉਸ ਦੀ ਰਾਜਸੀ ਬਤਣਰ ਤੇ ਨਿਰਭਰ ਹੈ । ਜੇਕਰ ਦੇਸ਼ ਦੀ ਰਾਜਸੀ ਬਣਤਰ ਸ਼ਹਿਨਸ਼ਾਹੀਅਤ ਦੇ ਅਸੂਲਾਂ ਤੇ ਬਣੀ ਹੋਈ ਹੈ ਤਾਂ ਇਸ ਦੀ ਰਾਜਨੀਤੀ ਸਮੁਚੇ ਤੌਰ ਤੇ ਨਿਰਬਲ, ਓਨਤੀ ਦੇ ਮੈਦਾਨ ਵਿਚ ਪਿਛੇ ਰਹੇ ਅਤੇ ਨਿਹਥੇ ਮੁਲਕਾਂ ਨੂੰ ਆਪਣੇ ਕਾਬੂ ਕਰਨ ਲਈ ਵਰਤੀ ਜਾਵੇਗੀ । ਦੁਨੀਆਂ ਦੀ ਤਵਾਰੀਖ ਵਿਚ ਪੁਰਾਤਨ ਸਮੇਂ ਤੋਂ ਲੈ ਕੇ ਹੁਣ ਤਕ ਅਜੇਹੀਆਂ ਮਿਸਾਲਾਂ ਬੇਸ਼ੁਮਾਰ ਮਿਲਦੀਆਂ ਹਨ-ਰੋਮਨਾਂ ਦੀ ਯੂਰਪ ਵਿਚ ਫੈਲੀ ਹੋਈ ਸ਼ਹਿਨਸ਼ਾਹੀਅਤ, ਸਪਾਨੀਆਂ ਦੀ ਉੜੀ