ਪੰਨਾ:ਪੂਰਬ ਅਤੇ ਪੱਛਮ.pdf/263

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੫੮

ਪੂਰਬ ਅਤੇ ਪੱਛਮ

ਉਥੇ ਭੀ ਆਪਣੇ ਜਹੀ ਹਕੂਮਤ ਕਾਇਮ ਕਰਨ ।ਹਿਟਲਰ ਅਤੇ ਮਸੋਲੀਨੀ ਜੇਹੇ ਡਿਕਟੇਟਰ ਸਾਰੀ ਦੁਨੀਆਂ ਨੂੰ ਆਪੋ ਆਪਣੀਆਂ ਡਿਕਟੇਟਰੀਆਂ ਦੇ ਲਿਆ ਕੇ ਲਤਾੜਨਾ ਚਾਹੁੰਦੇ ਹਨ ।

ਹਰ ਇਕ ਮੁਲਕ ਦੀ ਸਮੁਚੀ ਰਾਜਨੀਤੀ ਨੂੰ ਦੋ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ-ਅੰਦਰੁਨੀ ਰਾਜਨੀਤੀ ਅਤੇ ਬੈਰੂਨੀ ਰਾਜਨੀਤੀ । ਬੈਤੁਨੀ ਰਾਜਨੀਤੀ ਦਾ ਵਿਚਾਰ ਅਸੀਂ ਉਪਰ ਕਰ ਆਏ ਹਾਂ, ਇਹ ਉਨ੍ਹਾਂ ਅਸੂਲਾਂ ਦਾ ਨਾਉਂ ਹੈ ਜੋ ਬਾਹਰਲੇ ਦੇਸ਼ਾਂ ਨਾਲ ਵਰਤਾਵਾ ਕਰਨ ਵਿਚ ਵਰਤੇ ਜਾਂਦੇ ਹਨ । ਅੰਦਰੂਨੀ ਰਾਜਨੀਤੀ ਵਿਚ ਉਹ ਚਾਲਾਂ ਆਉਂਦੀਆਂ ਹਨ ਜੋ ਕਿ ਮੁਲਕ ਵਿਚ ਰਹਿਣ ਵਾਲੇ ਵਸਨੀਕਾਂ ਨੂੰ ਪੁਲਚਤ ਹਕੂਮਤ ਦੇ ਅਧੀਨ ਰਖਣ ਲਈ ਵਰਤੀਆਂ ਜਾਂਦੀਆਂ ਹਨ । ਅੰਦਰੂਨੀ ਰਾਜਨੀਤੀ ਭੀ ਮੁਲਕ ਦੀ ਰਾਜ-ਬਣਤਰ ਤੇ ਹੀ ਨਿਰਭਰ ਹੈ । ਸਾਂਝੀਵਾਲਤਾ ਵਾਲੇ ਦੇਸਾਂ ਵਿਚ ਹਰ ਇਕ ਰਾਜਸੀ ਜਥਾ ਆਪਣੀ ਗਿਣਤੀ ਵਧਾਉਣੀ ਚਾਹੁੰਦਾ ਹੈ ਅਤੇ ਇਸ ਲਈ ਹਰ ਸੰਭਵ ਕੋਸ਼ਸ਼ ਕੀਤੀ ਜਾਂਦੀ ਹੈ। ਕਿ ਆਪਣੇ ਕੰਮਾਂ ਦੁਆਰਾ ਬਹੁਤੇ ਵਸਨੀਕਾਂ ਦੀ ਹਮਦਰਦੀ ਖਿਚੀ ਜਾਵੇ । ਡਿਕਟੇਟਰ-ਸ਼ਿਪ ਵਿਚ ਕੇਵਲ ਠੰਡਾ ਹੀ ਪ੍ਰਧਾਨ ਹੈ, ਜਦ ਕਦੀ ਕੋਈ ਆਦਮੀ ਜਾਂ ਆਦਮੀਆਂ ਦਾ ਸੰਘਟਨ ਹਕੂਮਤ ਦੇ ਵਿਰੁਧ ਕਿਸੇ ਥਾਂ ਕੋਈ ਆਵਾਜ਼ ਕਢੇ ਤਾਂ ਇਕ ਦਮ ਉਸ ਨੂੰ ਕਾਬੂ ਕੀਤਾ ਜਾਂਦਾ ਹੈ, ਜਲਾਵਤਨ ਕੀਤਾ ਜਾਂਦਾ ਹੈ ਅਤੇ ਲੋੜ ਮਹਿਸੂਸ ਹੋਣ ਤੇ ਗੋਲੀ ਨਾਲ ਭੀ ਉੜਾਇਆ ਜਾਂਦਾ ਹੈ। ਰੂਸ ਅਤੇ ਜਰਮਨੀ ਦੀਆਂ ਇਸ ਪ੍ਰਕਾਰ ਦੀਆਂ ਉਦਾਹਰਣਾਂ ਅਜੇ ਭੁਲਟ