ਪੰਨਾ:ਪੂਰਬ ਅਤੇ ਪੱਛਮ.pdf/267

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੬੨

ਪੂਰਬ ਅਤੇ ਪੱਛਮ

ਕਰਕੇ ਦਿਖਾ ਸਕੇ ।

ਜੋ ਪਾਰਟੀ ਤਾਕਤਵਰ ਹੋਈ ਉਹ ਤੇ ਦੇਸ ਦੀ ਹਕੂਮਤ ਦਾ ਭਾਰ ਸਿਰ ਤੇ ਚਕ ਲੈਂਦੀ ਹੈ ਅਤੇ ਜੋ ਪਾਰਟੀ ਜਾਂ ਪਾਰਟੀਆਂ ਕਮਜ਼ੋਰ ਹੁੰਦੀਆਂ ਹਨ ਉਹ ਇਸ ਗੁਰਨਮੈਂਟ ਨੂੰ ਚਲਾਉਣ ਵਾਲੀ ਪਾਰਟੀ ਦੀ ਵਿਰੋਧਤਾ ਕਰਦੀਆਂ ਹਨ । ਇਸ ਦਾ ਅਰਥ ਇਹ ਨਹੀਂ ਕਿ ਉਹ ਦੇਸ ਦੀ ਭਲਾਈ ਜਾਂ ਉਨਤੀ ਦੇ ਵਿਰੁਧ ਹਨ, ਬਲਕਿ ਇਨ੍ਹਾਂ ਕੰਮਾਂ ਲਈ ਤਾਂ ਉਹ ਆਪਣੇ ਆਪ ਨੂੰ ਤਿਆਰ ਕਰਦੀਆਂ ਹਨ । ਪੰਤੁ ਜਿਤਨੀ ਦੇਰ ਦੂਸਰੀ ਪਾਰਟੀ ਤਾਕਤ ਵਿਚ ਹੈ ਇਹ ਉਸ ਦੀ ਵਿਰੋਧਤਾ ਕਰਦੀਆਂ ਹਨ ਅਤੇ ਉਸ ਦੇ ਕੰਮਾਂ ਤੇ ਹਰ ਯੋਗ ਨਕਤਾਚੀਨੀ ਕਰਦੀਆਂ ਹਨ | ਆਪਣੇ ਨਕਤਾ ਨਿਗਾਹ ਤੋਂ ਖ਼ਲਕ ਦੀ ਭਲਾਈ ਲਈ ਸਕੀਮਾਂ ਬਣਾਕੇ ਪਬਲਕ ਦੇ ਸਾਹਮਣੇ ਲਿਆਂਦੀਆਂ ਜਾਂਦੀਆਂ ਹਨ ਅਤੇ ਇਕਰਾਰ ਕੀਤੇ ਜਾਂਦੇ ਹਨ ਕਿ ਜੇਕਰ ਆਉਣ ਵਾਲੀ ਚੋਣ ਵਿਚ ਪਬਲਕ ਨੇ ਸਾਨੂੰ ਅਪਣਾਇਆ ਤਾਂ ਅਸੀਂ ਦੇਸ਼ ਨੂੰ ਥੋੜੇ ਸਮੇਂ ਵਿਚ ਸੁਰਗ ਦਾ ਨਮੂਨਾ ਬਣਾਕੇ ਦਿਖਾਵਾਂਗੇ। ਤਾਂਤੇ ਇਨ੍ਹਾਂ ਦੀ ਵਿਰੋਧਤਾ ਕੇਵਲ ਰਨਮੈਂਟ ਪਾਰਟੀ ਨਾਲ ਹੈ; ਦੇਸ਼ ਜਾਂ ਦੇਸ਼ ਵਾਸੀਆਂ, ਜਾਂ ਦੇਸ ਦੇ ਰਾਜੇ ਨਾਲ ਨਹੀਂ। ਇਸੇ ਕਰਕੇ ਬਰਤਾਨੀਆਂ ਵਿਚ ਵਿਰੋਧੀ ਪਾਰਟੀ ਦਾ ਨਾਉਂ ਬੜਾ ਸਤਿਕਾਰ ਯੋਗ, ਬਾਦਸ਼ਾਹ ਦੀ ਖੈਰ ਖਾਹ ਵਿਰੋਧੀ ਪਾਰਟੀ ( His Majesty's Loyal Opposition

ਪੱਛਮੀ ਮੁਲਕਾਂ ਵਿਚੋਂ ਹਰ ਇਕ ਵਿਚ ਵਖੋ ਵਖ ਰਾਜਸੀ ਪਾਰਟੀਆਂ ਪਾਈਆਂ ਜਾਂਦੀਆਂ ਹਨ । ਬਰਤਾਨੀਆਂ