ਪੰਨਾ:ਪੂਰਬ ਅਤੇ ਪੱਛਮ.pdf/268

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਾਜਸੀ ਜ਼ਿੰਦਗੀ

੨੬੩

ਵਿਚ ਵਡੀਆਂ ਵਡੀਆਂ ਤਿੰਨ ਪਾਰਟੀਆਂ ਹਨ-ਪਿਛਾਂਹ ਖਿਚ Conservative ) , ਵਿਸ਼ਾਲ ਦਿਲ ( Liberal ) ਅਤੇ ਕਿਰਤੀ ( Labo111' ) ਪਾਰਟੀ । ਇਨ੍ਹਾਂ ਤੋਂ ਬਿਨਾਂ ਸੋਸ਼ਲਿਸਟ, ਸਾਮਵਾਦੀ ( Com n1nist : , ਆਦਿ ਹੋਰ ਪਾਰਟੀਆਂ ਭੀ ਸ਼ਾਮਲ ਹਨ, ਪ੍ਰੰਤੂ ਉਨ੍ਹਾਂ ਦੀ ਕੋਈ ਖਾਸ ਅਹਿਮੀਅਤ ਨਹੀਂ । ਇਨ੍ਹਾਂ ਪਾਰਟੀਆਂ ਦੇ ਪਲੇਟ ਫਾਰਮ, ਅਥਵਾ ਦੇਸ਼ ਨੂੰ ਉਨਤੀ ਵਲ ਲੈ ਜਾਣ ਦੇ ਕੇ ਤੇ ਮੁਲਕ ਦੀ ਸੇਵਾ ਦੇ ਸਾਧਨ, ਵੈਸੇ ਤਾਂ ਭਾਵੇਂ ਵਖੋ ਵਖ ਹਨ ਅਤੇ ਸ਼ਾਂਤੀ ਦੇ ਸਮੇਂ ਇਹ ਇਕ ਦੂਸਰੇ ਦੀ ਡਟਕੇ ਵਿਰੋਧਤਾ ਕਰਦੀਆਂ ਹਨ, ਪੰਤੂ ਜਦ ਕਦੀ ਬਾਹਰਲੇ ਸ਼ੜ ਨਾਲ ਟਾਕਰਾ ਹੋ ਜਾਵੇ ਜਾਂ ਅਜੇਹੀ ਗਲ ਵਿਚ ਜਿਸ ਤੋਂ ਮੁਲਕ ਨੂੰ ਸਮੁਚੇ ਤੌਰ ਤੇ ਨੁਕਸਾਨ ਪੁਜਦਾ ਹੋਵੇ ਤਾਂ ਇਹ ਸਾਰੀਆਂ ਪਾਰਟੀਆਂ ਰਲਕੇ ਕੰਮ ਕਰਨ ਨੂੰ ਭੀ ਤਿਆਰ ਬਰ ਤਿਆਰ ਰਹਿੰਦੀਆਂ ਹਨ। ਅਜੇਹੇ ਸਮੇਂ ਆਪਣੇ ਨਜ਼ ਦੇ ਵਿਤਕਰਿਆਂ ਨੂੰ ਪਾਸੇ ਰਖਕੇ ਦੇਸ਼ ਦੀ ਬਿਹਤਰੀ ਲਈ ਸਾਰੇ ਇਕਠੇ ਹੋ ਕੇ ਮੋਢਾ ਡਾਹੁੰਦੇ ਹਨ । ਵੀਹਵੀਂ ਸਦੀ ਦੀ ਤਵਾਰੀਖ ਹੀ ਇਸ ਗਲ ਦਾ ਕਾਫੀ ਸਬਤ ਦੇਂਦੀ ਹੈ ਕਿ ਜਦ ਭੀ ਕੋਈ ਖਤਰੇ ਦਾ ਮੌਕਾ ਆਇਆ ਤਾਂ ਇਨ੍ਹਾਂ ਸਾਰੀਆਂ ਪਾਰਟੀਆਂ ਨੇ ਆਪਣੇ ਘਰੋਗੀ ਝਗੜਿਆਂ ਨੂੰ ਪਾਸੇ ਰਖਕੇ ਮੁਲਕ ਦੀ ਸਮੁਚੀ ਬਿਹਤਰੀ ਲਈ ਇਕਠੇ ਹੋ ਕੇ ਤਾਣ ਲਾਇਆ । ਆਇਰਲੈਂਡ ਦੀ ਆਜ਼ਾਦੀ ਸੰਬੰਧੀ ਸਭ ਨੇ ਇਕੋ ਰਾਏ ਰਖੀ, ਦੁਨੀਆਂ ਦੇ ਮਹਾਂ ਜੰਗ ਵਿਚ ਸਾਰੀਆਂ ਪਾਰਟੀਆਂ ਨੇ ਰਲਕੇ ਹਿਸਾ ਲਿਆ, ੧੯੩੨ ਵਿਚ ਜਦ ਸੰਜਮਕ