ਪੰਨਾ:ਪੂਰਬ ਅਤੇ ਪੱਛਮ.pdf/270

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਾਜਸੀ ਜ਼ਿੰਦਗੀ

੨੬੫

ਵਿਚ ਬਿਲਕੁਲ ਇਸ ਦੇ ਉਲਟ ਹੈ । ਇਸੇ ਪਾਰਟੀਆਂ ਦੇ ਮੰਤਵ ਸਦਾ ਇਕੋ ਰਹਿੰਦੇ ਹਨ, ਪ੍ਰੰਤੂ ਇਨ੍ਹਾਂ ਮੰਤਵਾਂ ਦੀ ਸਿਧੀ ਲਈ ਇਕ ਪਲੈਟ ਫਾਰਮ ਤੇ ਇਕਠੇ ਹੋਏ ਆਦਮੀ ਸਮੇਂ ਸਮੇਂ ਬਦਲਦੇ ਰਹਿੰਦੇ ਹਨ । ਕਿਸੇ ਹਸਾਉ ਲਿਖਾਰੀ ਨੇ ਠੀਕ ਕਿਹਾ ਹੈ ਕਿ ਫਰਾਂਸ ਵਿਚ ਰਾਜਸੀ ਲੀਡਰ ਉਸ ਨੂੰ ਮੰਨਿਆਂ ਜਾਂਦਾ ਹੈ ਜੋ ਸਵੇਰ ਵੇਲੇ ਸਾਮਵਾਦੀ ਹੋਵੇ, ਦੁਪਹਿਰ ਨੂੰ ਸੋਸ਼ਲਿਟ ਤੇ ਸ਼ਾਮ ਨੂੰ ਪਿਛਾਂਹ ਖਿੱਚੁ ॥

ਅਮਰੀਕਾ ਵਿਚ ਸਭ ਤੋਂ ਵੱਡੀਆਂ ਅਤੇ ਅਹਿਮ ਰਾਜਸੀ ਪਾਰਟੀਆਂ ਕੇਵਲ ਦੋ ਹੀ ਹਨ- ਡੈਮੋਕਰੇਟਿਕ ਅਤੇ ਰੀਪਬਲੀਕਨ | ਹਕੂਮਤ ਦੀ ਵਾਗ ਡੋਰ ਬਹੁਤ ਦੇਰ ਤੋਂ ਇਨ੍ਹਾਂ ਦੋਹਾਂ ਪਾਰਟੀਆਂ ਦੇ ਹੀ ਹਥਾਂ ਵਿਚ ਬਦਲਦੀ ਰਹੀ ਹੈ । ਕਿਰਤੀ, ਸੋਸ਼ਲਿਸਟ ਅਤੇ ਸਾਮਵਾਦੀ ਪਾਰਟੀਆਂ ਭੀ ਹਨ, ਪ੍ਰੰਤੂ ਉਨ੍ਹਾਂ ਦੀ ਗਿਣਤੀ ਬੜੀ ਥੋੜੀ ਹੈ। ਇਸੇ ਤਰਾਂ ਹੋਰ ਪੱਛਮੀ ਦੇਸ਼ਾਂ ਦਾ ਭੀ ਅਜੇਹਾ ਹੀ ਹਾਲ ਹੈ । ਕਿਸੇ ਵਿਚ ਦੋ ਰਾਜਸੀ ਪਾਰਟੀਆਂ ਹਨ, ਕਿਸੇ ਵਿਚ ਤਿੰਨ, ਕੇਵਲ ਨਾਉਂ ਵਖੋ ਵਖਰੇ ਹਨ । ਡਿਕਟੇਟਰ ਸ਼ਿਪ ਵਾਲੇ ਦੇਸ਼ਾਂ ਵਿਚ ਅਸਲੀ ਰਾਜਸੀ ਪਾਰਟੀ ਕੇਵਲ ਇਕੋ ਇਕ ਹੈ, ਕਿਉਂਕਿ ਇਹ ਵਿਰੋਧੀ ਪਾਰਟੀ ਨੂੰ ਹੋਂਦ ਵਿਚ ਹੀ ਨਹੀਂ ਆਉਣ ਦਿੰਦੇ।

ਰਾਜਸੀ ਪਾਰਟੀਆਂ ਸਾਡੇ ਮੁਲਕ ਵਿਚ ਭੀ ਹਨ, ਪ੍ਰੰਤੂ ਇਨਾਂ ਦੀ ਬਣਤਰ ਕਿਸੇ ਹੋਰ ਹੀ ਕੇ ਤੇ ਬਣੀ ਹੋਈ ਹੈ । ਜਿਸ ਤਰਾਂ ਪਿਛੇ ਦਰਸਾਇਆ ਗਿਆ ਹੈ, ਪੱਛਮ