ਪੰਨਾ:ਪੂਰਬ ਅਤੇ ਪੱਛਮ.pdf/272

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਾਜਸੀ ਜ਼ਿੰਦਗੀ

੨੬੭

ਮਜ਼ਹਬੀ ਨਕਤਾਨਿਗਾਹ ਤੋਂ ਤੰਗ ਖਿਆਲੀਏ ਹਨ ਜਾਂ ਜਾਣਦੇ ਬਝਦੇ ਹੋਏ ਅਨਪੜ ਲੋਕਾਂ ਦੀ ਮੂਰਖਤਾ ਤੋਂ ਲਾਭ ਉਠਾ ਕੇ ਆਪਣਾ ਜ਼ਾਤੀ ਉਲੂ ਸਿਧਾ ਕਰਨਾ ਚਾਹੁੰਦੇ ਹਨ ਉਹ ਮਜ਼ਹਬੀ ਸਭਾਵਾਂ ਅਥਵਾ ਨਾਮ ਧੀਕ ਰਾਜਸੀ ਸਭਾਵਾਂ ਦੇ ਮੈਂਬਰ ਹਨ । ਸਿੱਖਾਂ ਵਿਚ ਭੀ ਇਸ ਸਮੇਂ ਦੋ ਰਾਜਸੀ ਪਾਰਟੀਆਂ ਹਨ। ਅਕਾਲੀ ਪਾਰਟੀ ਜਿਸ ਨੇ ਜਨਮ ਤਾਂ ਗੁਰਦਵਾਰਾ ਸੁਧਾਰ ਕਰਨ ਲਈ ਲਿਆ ਸੀ, ਪੰਤੁ ਹੁਣ ਰਾਜਸੀ ਜਾਮਾ ਪਹਿਨ ਲਿਆ ਹੈ ਅਤੇ ਸਿਖ ਨੈਸ਼ਨਲ ਪਾਰਟੀ ਜਿਸ ਵਿਚ ਬਹੁਤੇ ਮਾਡਰੇਟ ਖਿਆਲ ਦੇ ਆਦਮੀ ਹਨ ।

ਰਾਜਸੀ ਪਾਰਟੀਆਂ ਕੀ ਕੰਮ ਕਰਦੀਆਂ ਹਨ ? ਇਨ੍ਹਾਂ ਦੇ ਮੋਟੇ ਮੋਟੇ ਕੰਮਾਂ ਦਾ ਵੇਰਵਾ ਹੇਠ ਲਿਖੇ ਪ੍ਰਕਾਰ ਹੈ:

(੧) ਵੋਟਰਾਂ ਦੇ ਨਾਉਂ ਲਿਖਾਉਣ-ਜਦ ਚੋਣ ਦਾ ਸਮਾਂ ਨੇੜੇ ਆ ਗਿਆ ਹੋਵੇ ਤੇ ਵੋਟਰਾਂ ਦੀਆਂ ਲਿਸਟਾਂ ਤਿਆਰ ਹੁੰਦੀਆਂ ਹੋਣ ਉਸੇ ਸਮੇਂ ਤੋਂ ਹਰ ਇਕ ਪਾਰਟੀ ਵੋਟਰਾਂ ਤੇ ਆਪੋ ਆਪਣਾ ਅਸਰ ਪਾਉਣਾ ਅਰੰਭ ਕਰ ਦਿੰਦੀ ਹੈ। ਪਾਰਟੀ ਦੇ ਕਾਰਿੰਦੇ ਆਪਣੇ ਹਿੱਸੇ ਆਏ ਇਲਾਕਿਆਂ ਵਿਚ ਫਿਰ ਟੁਰ ਕੇ ਵੋਟਰਾਂ ਦੇ ਨਾਉਂ ਦਰਜ ਕਰਵਾਉਂਦੇ ਜਾਂਦੇ ਹਨ ਤੇ ਗਲਾਂ ਗਲਾਂ ਵਿਚ ਹਰ ਇਕ ਨਾਲ ਇਕਰਾਰ ਕਰੀ ਜਾਂਦੇ ਹਨ ਕਿ ਵੋਟ ਸਾਡੇ ਵਲ ਹੀ ਪਾਉਣੀ।

ਪੱਛਮੀ ਦੇਸ਼ਾਂ ਵਿਚ ਰਾਜਸੀ ਪਾਰਟੀਆਂ ਬਹੁਤ ਦੇਰ