ਪੰਨਾ:ਪੂਰਬ ਅਤੇ ਪੱਛਮ.pdf/273

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੬੮

ਪੂਰਬ ਅਤੇ ਪੱਛਮ

ਤੋਂ ਚਲੀਆਂ ਆਉਂਦੀਆਂ ਕਰਕੇ ਹਰ ਇਕ ਪਾਰਟੀ ਦੇ ਪੱਕੇ ਵੋਟਰ ਬਣੇ ਹੋਏ ਹਨ; ਇਸ ਲਈ ਉਨ੍ਹਾਂ ਨੂੰ ਢੂੰਡ ਕੇ ਉਨਾਂ ਦੇ ਨਾਉਂ ਰਜਿਸਟਰ ਕਰਵਾਉਣ ਵਿਚ ਖਾਸ ਔਖ ਨਹੀਂ ਹੁੰਦੀ । ਸਾਡੇ ਮੁਲਕ ਵਿਚ ਰਾਜਸੀ ਪਾਰਟੀਆਂ ਅਜੇ ਹੁਣੇ ਹੀ ਉਤਪੰਨ ਹੋਈਆਂ ਹਨ; ਇਸ ਲਈ ਵੋਟਰਾਂ ਦੇ ਰਜਿਸਟਰ ਕਰਵਾਉਣ ਵਿਚ ਪਾਰਟੀ ਵਲੋਂ ਹਾਲਾਂ ਕੋਈ ਖਾਸ ਦਿਲਚਸਪੀ ਨਹੀਂ ਲਈ ਜਾਂਦੀ। ਵੋਟਰਾਂ ਦੀ ਲਿਸਟ ਬਨਾਉਣ ਦੀ ਜ਼ੁਮੇਵਾਰੀ ਪਟਵਾਰੀ ਤੇ ਹੀ ਛਡੀ ਹੋਈ ਹੈ । ਉਹ ਜਿਸ ਨੂੰ ਮਰਜ਼ੀ ਹੈ ਕਿਸੇ ਸਿੱਧੇ ਪੁੱਠੇ ਕੇ ਨਾਲ ਵੋਟਰ ਬਣਾ ਦੇਵੇ ਤੇ ਜਿਸ ਨੂੰ ਮਰਜ਼ੀ ਹੈ ਵੋਟਰਾਂ ਦੀ ਲਿਸਟ ਵਿਚੋਂ ਕੱਢ ਛੱਡੇ । ਇਸ ਸੰਬੰਧ ਵਿਚ ਸਾਨੂੰ ਯਾਦ ਹੈ ਕਿ ਇਕ ਵਾਰ ਕੇਂਦਰੀ ਅਸੈਂਬਲੀ ਦੀ ਚੋਣ ਲਈ ਪੰਡਿਤ ਮਦਨ ਮੋਹਨ ਮਾਲਵੀਆ ਜੀ ਦਾ ਨਾਉਂ ਵੋਟਰਾਂ ਦੀ ਲਿਸਟ ਵਿਚ ਨਹੀਂ ਲਿਖਿਆ ਗਿਆ ਸੀ, ਹਾਲਾਂਕਿ ਉਹ ਬੜੀ ਦੇਰ ਤੋਂ ਪਹਿਲਾਂ ਅਸੈਂਬਲੀ ਦੇ ਮੈਂਬਰ ਚਲੇ ਆਉਂਦੇ ਸਨ। ਸੋ ਸਾਡੇ ਦੇਸ਼ ਦੀਆਂ ਰਾਜਸੀ ਪਾਰਟੀਆਂ ਵੋਟਰਾਂ ਨੂੰ ਰਜਿਸਟਰ ਕਰਵਾਉਣ ਦੇ ਸੰਬੰਧ ਵਿਚ ਹਾਲਾਂ ਕਾਫੀ ਅਨਗਹਿਲੀ ਤੋਂ ਹੀ ਕੰਬ ਲੈਂਦੀਆਂ ਹਨ ।

(੨) ਉਮੀਦਵਾਰਾਂ ਦੀ ਚੋਣ ਤੇ ਨਾਮਜ਼ਿੰਦਗੀ-ਰਾਜਸੀ ਪਾਰਟੀਆਂ ਦਾ ਦੂਸਰਾ ਕੰਮ ਹੈ ਉਮੀਦਵਾਰਾਂ ਦੀ ਯੋਗ ਚੋਣ ਕਰਕੇ ਉਨਾਂ ਨੂੰ ਆਪਣੀ ਪਾਰਟੀ ਵਲੋਂ ਖੜੇ ਕਰਨਾ । ਇਹ ਬੜੀ ਭਾਰੀ ਜ਼ੁਮੇਵਾਰੀ ਦਾ