ਪੰਨਾ:ਪੂਰਬ ਅਤੇ ਪੱਛਮ.pdf/275

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੭੦

ਪੂਰਬ ਅਤੇ ਪੱਛਮ

ਲਈ ਕਰਨ ਦਾ ਇਕਰਾਰ ਕਰਦੀ ਹੈ । ਅਜੇਹੇ ਪਾਰਟੀ ਪਲੈਟ ਫਾਰਮ ਪੱਛਮੀ ਮੁਲਕਾਂ ਵਿਚ ਤਾਂ ਬੜੇ ਲੰਮੇ ਲੰਮੇ ਹੁੰਦੇ ਹਨ, ਸਾਡੇ ਦੇਸ ਵਿਚ ਹਾਲਾਂ ਇਹ ਗਲਾਂ ਬਹੁਤ ਨਵੀਆਂ ਹਨ, ਇਸ ਲਈ ਇਸ ਪ੍ਰਕਾਰ ਦੇ ਪਾਰਟੀ ਪਲੇਟ ਫਾਰਮਾਂ ਨੇ ਅਜੇ ਕੋਈ ਖਾਸ ਸ਼ਕਲ ਅਖਤਿਆਰ ਨਹੀਂ ਕੀਤੀ।

(੪) ਪ੍ਰਚਾਰ ਕਰਨਾ:- ਉਮੀਦਵਾਰ ਖੜੇ ਕਰ ਤੇ ਪਾਰਟੀ ਪਲੈਟ-ਫਾਰਮ ਤਿਆਰ ਕਰਕੇ, ਪਾਰਟੀ ਆਪਣਾ ਪ੍ਰਚਾਰ ਅਰੰਭ ਕਰ ਦੇਂਦੀ ਹੈ । ਹਰ ਇਕ ਵੋਟਰ ਤਕ ਪਾਰਟੀ ਦੇ ਪ੍ਰੋਗਰਾਮ ਤੇ ਉਮੀਦਵਾਰਾਂ ਦਾ ਸੰਦੇਸਾ ਪਚਾਇਆ ਜਾਂਦਾ ਹੈ। ਵਿਰੋਧੀ ਪਾਰਟੀ ਦੇ ਪੋਮ ਤੇ ਨੁਕਤਾਚੀਨੀ ਕੀਤੀ ਜਾਂਦੀ ਹੈ ਅਤੇ ਉਨਾਂ ਦੇ ਗੁਣਾਂ ਨੂੰ ਕੱਜ ਕੇ ਅਵਗੁਣਾਂ ਨੂੰ ਦਸ ਗੁਣਾਂ ਬਣਾਕੇ ਦਸਿਆ ਜਾਂਦਾ ਹੈ । ਆਮ ਜਨਤਾ ਤੇ ਖਾਸ ਕਰਕੇ ਵੋਟਰਾਂ ਪ੍ਰਤੀ ਇਹ ਦ੍ਰਿੜ ਕਰਵਾਇਆ ਜਾਂਦਾ ਹੈ ਕਿ ਆਉਣ ਵਾਲੀ ਚੋਣ ਵਿਚ ਸਫਲਤਾ ਕੇਵਲ ਇਸੇ ਪਾਰਟੀ ਦੀ ਹੀ ਹੋਵੇਗੀ । ਅਜੇਹੇ ਵੋਟਰਾਂ, ਸਭਾਵਾਂ ਜਾਂ ਲੀਡਰਾਂ ਤਕ ਰਸਾਈ ਕੀਤੀ ਜਾਂਦੀ ਹੈ ਜਿਨ੍ਹਾਂ ਹਾਲਾਂ ਕਿਸੇ ਪਾਸੇ ਵਾਇਦਾ ਨਹੀਂ ਕੀਤਾ ਹੁੰਦਾ। ਕਲੱਬਾਂ ਤੇ ਹੋਰ ਸੁਸਾਇਟੀਆਂ ਸ਼ੁਰੂ ਕੀਤੀਆਂ ਜਾਂਦੀਆ ਹਨ, ਨਵੇਂ ਅਖਬਾਰ ਤੇ ਰਸਾਲੇ ਆਦਿ ਚੋਣ ਨੂੰ ਕਾਮਯਾਬ ਕਰਨ ਲਈ ਕਢੇ ਜਾਂਦੇ ਹਨ । ਵੋਟਰਾਂ ਨੂੰ ਪ੍ਰੇਰ ਕੇ ਉਨ੍ਹਾਂ ਤੋਂ ਪੁਣ ਪਤੁ ਭਰਵਾਏ ਜਾਂਦੇ ਹਨ ਕਿ ਉਹ ਇਸੇ ਪਾਰਟੀ ਨੂੰ ਵੋਟ ਦੇਣਗੇ । ਅਤੇ ਚੋਣ ਵਿਚ ਖਰਚ ਕਰਨ ਲਈ