ਪੰਨਾ:ਪੂਰਬ ਅਤੇ ਪੱਛਮ.pdf/28

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਭਯਤਾ ਦਾ ਵਿਕਾਸ਼

੨੧

(Races) ਦੇ ਆਦਮੀਆਂ ਦੀ ਸੀ । ਮੈਸੋਪੋਟੇਮੀਆ ਤੇ ਮਿਸਰ ਵਿਚ ਸਮਾਂਟਿਕ (Semitic) ਨਸਲ ਦੇ ਲੋਕ ਈਰਾਨ ਦੇ ਉਤ੍ਰੀ ਹਿੱਸੇ ਵਿਚ ਸਮੇਰੀਅਨ (Sumerian) ਲੋਕ ਤੇ ਉਤ੍ਰੀ ਹਿੱਸੇ ਵਿਚ ਆਰੀਅਨ Aryans) ਹਿੰਦੁਸਤਾਨ ਵਿਚ ਪਹਿਲੋਂ ਦਰਾਵੜ (Drividians) ਅਤੇ ਫੇਰ ਆਰੀਅਨ, ਚੀਨ ਵਿਚ ਮੰਗੋਲ (Mongol) ਨਸਲ ਦੇ ਆਦਮੀ ਅਤੇ ਮੈਕਸੀਕੋ ਤੇ ਪੇਰੂ ਵਿਚ ਭੀ ਇਹੋ ਜਿਹੇ ( Mongoloid) ਆਦਮੀ ਵਸਦੇ ਸਨ । ਇਹ ਲੋਕ ਪਹਿਲਾਂ ਪਹਿਲਾਂ ਤਾਂ ਆਪਣੇ ਥਾਂਈ ਹੀ ਦਿਨ ਕਟੀ ਕਰਦੇ ਰਹੇ ਪ੍ਰੰਤੂ ਜਦ ਇਨ੍ਹਾਂ ਦੀ ਸੰਖਿਯਾ (ਆਬਾਦੀ) ਬਹੁਤੀ ਹੋ ਗਈ ਜਿਸ ਕਰਕੇ ਇਨ੍ਹਾਂ ਦਾ ਗੁਜ਼ਾਰਾ ਥੋੜੇ ਥਾਂ ਵਿਚ ਹੋਣਾ ਅਸੰਭਵ ਹੋ ਗਿਆ ਤਾਂ ਇਹ ਆਸੇ ਪਾਸੇ ਦੇ ਮੁਲਕਾਂ ਵਿਚ ਵਿਚਰਨ ਲਗ ਪਏ ਅਤੇ ਇਸ ਪ੍ਰਕਾਰ ਸਨੇ ਸਨੇ ਸਾਰੀ ਦੁਨੀਆਂ ਇਨ੍ਹਾਂ ਦੀ ਔਲਾਦ ਨੇ ਮੱਲ ਲਈ । ਨਵੇਂ ਮੁਲਕਾਂ ਵਿਚ ਜਾ ਕੇ ਇਨ੍ਹਾਂ ਨੂੰ ਉਥੋਂ ਦੇ ਵਸਨੀਕਾਂ ਨਾਲ ਲੜਾਈਆਂ ਕਰਨੀਆਂ ਪਈਆਂ ਅਤੇ ਉਨਾਂ ਨਾਲੋਂ ਪ੍ਰਬੀਨ ਹੋਣ ਦੇ ਕਾਰਨ ਇਨ੍ਹਾਂ ਨੇ ਅਜੇਹੀਆਂ ਸਭ ਲੜਾਈਆਂ ਵਿਚ ਸਫਲਤਾ ਪ੍ਰਾਪਤ ਕੀਤੀ । ਸਾਡੇ ਵਡ ਵਡੇਰੇ ਆਰੀਆ ਨਸਲ ਦੇ ਉਨ੍ਹਾਂ ਆਦਮੀਆਂ ਦੀ ਇਕ ਰੌ ਸਨ ਜੋ ਮਧ ਏਸ਼ੀਆ ਤੋਂ ਚਲਕੇ ਜਿਧਰ ਮੁੰਹ ਹੋਇਆ ਤੁਰ ਪਏ ਸਨ । ਉਨ੍ਹਾਂ ਵਿਚੋਂ ਇਕ ਰੌ ਈਰਾਨ ਤੇ ਅਰਬ ਵਲ, ਦੁਸਰੀ ਯੂਰਪੀਅਨ ਮੁਲਕਾਂ ਵਲ ਤੇ ਤੀਸਰੀ ਹਿੰਦੁਸਤਾਨ ਵਲ ਆਈ। ਹਿੰਦੂਸਤਾਨ ਵਿਚ ਆਉਣ ਵਾਲੇ ਆਰੀਆਂ ਨੂੰ ਇਥੋਂ ਦੇ ਰਹਿਣ ਵਾਲੇ ਕੋਲ, ਦਰਾਵੜ ਆਦਿ ਲੋਕਾਂ ਨਾਲ ਮੁਕਾਬਲਾ