ਪੰਨਾ:ਪੂਰਬ ਅਤੇ ਪੱਛਮ.pdf/283

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੭੮

ਪੂਰਬ ਅਤੇ ਪੱਛਮ

ਆਮ ਤੌਰ ਤੇ ਹਰ ਇਕ ਵਸਨੀਕ ਆਪਣੇ ਤੌਰ ਤੇ ਕੁਝ ਹੋਰ ਵਿਦਿਯਾ ਭੀ ਪ੍ਰਾਪਤ ਕਰਦਾ ਹੈ। ਇਸ ਲਈ ਸ਼ਹਿਰੀ ਹੱਕਾਂ ਤੇ ਜ਼ੁਮੇਵਾਰੀਆਂ ਦੀ ਗਿਆਤ ਇਨ੍ਹਾਂ ਨੂੰ ਪੂਰੀ ਪੂਰੀ ਹੁੰਦੀ ਹੈ ਅਤੇ ਮਾਂ ਆਉਣ ਤੇ ਇਹ ਅਜੇਹੀਆਂ ਜ਼ੁਮੇਵਾਰੀਆਂ ਨੂੰ ਪੂਰੀ ਤਰਾਂ ਨਾਲ ਨਿਭਾਉਂਦੇ ਹਨ। ਜਦ ਭੀ ਕਦੀ ਚੋਣ ਦਾ ਮੌਕਾ ਆਉਂਦਾ ਹੈ ਤਾਂ ਸਾਡੇ ਦੇਸ਼ ਵਾਂਗ ਨਹੀਂ ਕਿ ਆਪਣੀ ਵੋਟ ਨੂੰ ਕਿਸੇ ਰਿਸ਼ਤੇਦਾਰ ਦੀ ਹਾਜ਼ ਵਿਚ ਆ ਕੇ ਜਾਂ ਕਿਸੇ ਮਿੜ੍ਹ ਦੇ ਕਹਿਣ ਤੇ ਜਾਂ ਕਿਸੇ ਮਾਇਕ ਲਾਲਚ ਵਿਚ ਆ ਕੇ ਦੇ ਦੇਣਗੇ। ਬਲਕਿ ਚੋਣ ਵਿਚ ਖੜੇ ਹੋਏ ਉਮੀਦਵਾਰਾਂ ਦੀ ਪੜਚੋਲ ਕਰਕੇ ਜੇਹੜਾ ਹਰ ਇਕ ਵੋਟਰ ਨੂੰ ਯੋਗ ਅਤੇ ਕਾਬਲ ਮਲੂਮ ਹੁੰਦਾ ਹੈ ਉਸ ਦੇ ਹੱਕ ਵਿਚ ਵੋਟ ਪਾਈ ਜਾਂਦੀ ਹੈ। ਵੋਟ ਪਾਉਣ ਦੇ ਕੰਮ ਨੂੰ ਉਹ ਲੋਕ ਇਕ ਅਤਿ ਪਵਿਤ ਉੱਚਾ, ਤੇ ਜ਼ਮੇਵਾਰੀ ਦਾ ਕੰਮ ਸਮਝਦੇ ਹਨ, ਕਿਉਂਕਿ ਇਹੀ ਉਨ੍ਹਾਂ ਦੀ ਅਜ਼ਾਦੀ ਦੀ ਆਵਾਜ਼ ਹੈ। ਇਸ ਲਈ ਵੋਟ ਨੂੰ ਕਿਸੇ ਭੀ ਕੀਮਤ ਤੇ ਵੇਚਣ ਲਈ ਤਿਆਰ ਨਹੀਂ। ਵੋਟ ਨੂੰ ਉਹ ਆਪਣੀ ਜ਼ਮੀਰ ਸਮਝਦੇ ਹਨ ਅਤੇ ਹੈ ਭੀ ਇਹ ਗਲ ਸਚ, ਕਿਉਂਕਿ ਸਾਡੀ ਜ਼ਮੀਰ ਦਾ ਅਮਲੀ ਸਬੂਤ ਸਾਡੀ ਵੋਟ ਤੋਂ ਹੀ ਮਿਲਦਾ ਹੈ। ਅਤੇ ਜ਼ਮੀਰ ਦੀ ਸੁਤੰਤ੍ਰ ਮੁਲਕ ਦੀ ਰਾਜਸੀ ਸੁਤੰਤਾ ਦਾ ਮੁਢ ਹੈ। ਇਸ ਲਈ ਵੋਟ ਨੂੰ ਕਿਸੇ ਪ੍ਰਕਾਰ ਦੇ ਅਸਰ ਹੇਠ ਆਕੇ ਆਪਣੀ ਜਮੀਰ ਤੋਂ ਉਲਟ ਵਰਤਣਾ ਕੇਵਲ ਆਪਣੇ ਆਪ ਨਾਲ ਹੀ ਧੋਹ ਨਹੀਂ ਬਲਕਿ ਇਕ ਬੜੀ