ਪੰਨਾ:ਪੂਰਬ ਅਤੇ ਪੱਛਮ.pdf/284

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਰਾਜ ਜ਼ਿੰਦਗੀ

੨੭੯

ਭਾਰੀ ਕੌਮੀ ਗੱਦਾਰੀ ਹੈ।

ਸਾਡੇ ਦੇਸ਼ ਵਿਚ ਹਾਲਾਂ ਵੇਟ ਦੇ ਹੱਕ ਦੀ ਪਵਿੱਤਾ 3 ਇਸ ਦੀ ਅਹਿਮੀਅਤ ਨੂੰ ਆਮ ਲੋਕੀ ਮਹਿਸੂਸ ਨਹੀਂ ਕਰਦੇ: ਸਮੁਚੇ ਤੌਰ ਤੇ ਸਾਡੀ ਆਮ ਜਨਤਾ ਵਿਚ ਅਜੇ ਇਤਨੀ ਸਮਝ ਤੇ ਵਿਚਾਰ ਹੀ ਨਹੀਂ ਕਿ ਉਹ ਆਪਣੇ ਹਕਾਂ ਤੇ ਜ਼ਮੇਵਾਰੀਆਂ ਨੂੰ ਚੰਗੀ ਤਰਾਂ ਸਮਝ ਸਕੇ। ਇਸ ਲਈ ਵੋਟ ਦੀ ਠੀਕ ਵਰਤੋਂ ਨਹੀਂ ਹੋ ਰਹੀ। ਕਈ ਪ੍ਰਕਾਰ ਦੇ ਬਾਹਰਲੇ ਅਸਰਾਂ ਹੇਠ ਜਾਂ ਕਈ ਵਾਰੀ ਮਾਇਕ ਲਾਲਚ ਵਿਚ ਆਕੇ ਹੀ ਵੋਟ ਨੂੰ ਇਕ ਮਾਮੂਲੀ ਬੇਜਾਨ ਚੀਜ਼ ਵਾਂਗ ਵੇਚਿਆ ਜਾਂਦਾ ਹੈ। ਜਿਸ ਮਲਕ ਦੇ ਵਸਨੀਕ ਵੋਟ ਦੀ ਪਵਿੱਤਾ ਤੇ ਅਹਿਮੀਅਤ ਨੂੰ ਸਮਝਕੇ ਇਸਦੀ ਯੋਗ ਵਰਤੋਂ ਨਹੀਂ ਕਰਦੇ ਉਸ ਵਿਚ ਲੋਕ ਰਾਜ ਦਾ ਪ੍ਰਚਲਤ ਹੋਣਾ ਮੁਸ਼ਕਿਲ ਹੀ ਨਹੀਂ ਬਲਕਿ ਅਸੰਭਵ ਹੈ।

ਇਸ ਸਬੰਧ ਵਿਚ ਅਸੀਂ ਇਹ ਕਹਿਣੋ ਨਹੀਂ ਰੁਕ ਸਕਦੇ ਕਿ ਭਾਵੇਂ ਪੱਛਮੀ ਦੇਸ਼ਾਂ ਦੇ ਲੋਕ ਵੋਟ ਦੇ ਹੱਕ ਨੂੰ ਪੂਰੀ ਤਰਾਂ ਸਮਝਕੇ ਵਰਤਦੇ ਹਨ, ਪ੍ਰੰਤੂ ਉਥੇ ਭੀ ਉਨਾਂ ਦੀਆਂ ਵੋਟਾਂ ਤੇ ਅਸਰ ਪਾਉਣ ਲਈ ਸਬੰਧਤ ਲੋਕਾਂ ਵਲੋਂ ਕਈ ਪ੍ਰਕਾਰ ਦੇ ਵਤੀਰੇ ਵਰਤੇ ਜਾਂਦੇ ਹਨ। ਆਖਰਕਾਰ ਵੋਟਰਾਂ ਨੇ ਭੀ ਤਾਂ ਚੋਣ ਵਿਚ ਖੜੇ ਹੋਏ ਉਮੀਦਵਾਰਾਂ ਸਬੰਧੀ ਆਪਣੇ ਖਿਆਲ ਬਨਾਉਣੇ ਹੋਏ ਅਤੇ ਅਜੇਹੇ ਖਿਆਲ ਬਨਾਉਣ ਲਈ ਉਨ੍ਹਾਂ ਨੂੰ ਉਮੀਦਵਾਰਾਂ ਸਬੰਧੀ ਵਾਕਫੀਅਤ ਦੀ ਲੋੜ ਹੈ। ਬਸ ਇਸ ਸਬੰਧ ਵਿਚ ਅਰਥਾਤ ਉਮੀਦਵਾਰਾਂ ਸੰਬੰਧੀ ਵਾਕਫੀਅਤ ਦੇਣ ਵਿਚ ਕਈ ਪ੍ਰਕਾਰ