ਪੰਨਾ:ਪੂਰਬ ਅਤੇ ਪੱਛਮ.pdf/285

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੮੦

ਪੂਰਬ ਅਤੇ ਪੱਛਮ

ਦੀਆਂ ਕਟਤਾਈਆਂ ਵਰਤੀਆਂ ਜਾਂਦੀਆਂ ਹਨ। ਅਖਬਾਰਾਂ ਵਿਚ ਝੂਠਾ ਪ੍ਰਾਪੇਗੰਡਾ ਕੀਤਾ ਜਾਂਦਾ ਹੈ। ਜਿਸ ਉਮੀਦਵਾਰ ਨੂੰ ਪਾਰਟੀ ਨੇ ਨਾਮਜ਼ਦ ਕਰਵਾਕੇ ਕਾਮਯਾਬ ਕਰਵਾਉਣਾ ਹੈ ਉਸ ਸੰਬੰਧੀ | ਅਯੋਗ ਸਭ ਗਲਾਂ ਉਸ ਦੀ ਉਪਮਾਂ ਤੇ ਵਡਿਆਈ ਲਈ ਕੀਤੀਆਂ ਜਾਂਦੀਆਂ ਹਨ ਤੇ ਵਿਰੋਧੀ ਧੜੇ ਦੇ ਉਮੀਦਵਾਰ ਨੂੰ ਨੀਵਾਂ ਦਿਖਾਉਣ ਲਈ ਉਸ ਦੀਆਂ ਬਚਪਨ ਦੀਆਂ ਦੂਣਤਾਈਆਂ ਨੂੰ ਤਾਜ਼ਾ ਬਣਾ ਕੇ ਆਮ ਜਨਤਾ ਦੇ ਪੇਸ਼ ਕੀਤਾ ਜਾਂਦਾ ਹੈ। ਇਨਾਂ ਗਲਾਂ ਨੂੰ ਹੀ ਘਰ ਘਰ ਪਚਾਉਣ ਲਈ ਇਸ਼ਤਿਹਾਰ ਵੰਡੇ ਜਾਂਦੇ ਹਨ, ਡੱਡੀਆਂ ਪਿਟਾਈਆਂ ਜਾਂਦੀਆਂ ਹਨ, ਮੀਟਿੰਗਾਂ ਵਿਚ ਲੈਕਚਰ ਦਿੱਤੇ ਜਾਂਦੇ ਹਨ, ਸਿਨੇਮਾ, ਰੇਡੀਓ ਆਦਿ ਸਭ ਵਸੀਲੇ ਵਰਤੇ ਜਾਂਦੇ ਹਨ। ਇਹੀ ਕੰਮ ਦੁਸਰੀ ਪਾਰਟੀ ਵਲੋਂ ਹੁੰਦਾ ਹੈ। ਇਸ ਲਈ ਵੋਟਰਾਂ ਤਕ ਅਸਲੀਅਤ ਪੁਜਣ ਹੀ ਨਹੀਂ ਦਿਤੀ ਜਾਂਦੀ ਅਤੇ ਵੋਟਰਾਂ ਲਈ ਹਰ ਇਕ ਉਮੀਦਵਾਰ ਸੰਬੰਧੀ ਨਿਸਚੇ ਨਾਲ ਪੂਰੀ ਪੁਰੀ ਤੇ ਅਸਲੀ ਵਾਕਫੀਅਤ ਪ੍ਰਾਪਤ ਕਰਨੀ ਮੁਸ਼ਕਲ ਹੋ ਜਾਂਦੀ ਹੈ। ਸੋ ਇਸ ਕੇ ਨਾਲ ਪੱਛਮੀ ਦੇਸ਼ਾਂ ਸੰਬੰਧੀ ਭੀ ਇਹ ਨਿਸਚਤ ਤੌਰ ਤੇ ਨਹੀਂ ਕਿਹਾ ਜਾ ਸਕਦਾ ਕਿ ਉਥੇ ਲੋਕ ਰਾਏ ਆਪਣੇ ਅਸਲੀ ਰੂਪ ਵਿਚ ਵਰਤੀ ਜਾਂਦੀ ਹੈ। ਇਹ ਸਚ ਹੈ ਕਿ ਉਹ ਲੋਕ ਆਪਣੀ ਵੋਟ ਨੂੰ ਵੇਚਦੇ ਨਹੀਂ, ਪ੍ਰੰਤੂ ਮੁਲ ਖਰੀਦਣ ਵਾਲੇ ਇਨ੍ਹਾਂ ਵੋਟਾਂ ਨੂੰ ਖਰੀਦਣ ਦਾ ਢੰਗ ਕਢ ਲੈਂਦੇ ਹਨ। ਕੀਮਤ ਸਿਧੀ ਵੋਟਰਾਂ ਨੂੰ ਨਹੀਂ ਦਿਤੀ ਜਾਂਦੀ ਅਖਬਾਰਾਂ, ਪ੍ਰਾਪੇਗੰਡਾ ਕਰਨ ਵਾਲਿਆਂ,