ਪੰਨਾ:ਪੂਰਬ ਅਤੇ ਪੱਛਮ.pdf/287

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੮੨

ਪੂਰਬ ਅਤੇ ਪੱਛਮ

ਚਲਾਕ ਜੁੱਤੀ ਦੇ ਹਤ ਵਿਚ ਹੈ ਜੋ ਮੁਲਕ ਦੀ ਆਮ ਜਨਤਾ ਦੇ ਅਹਿਸਾਸ ਨੂੰ ਪ੍ਰਗਟ ਹੀ ਨਹੀਂ ਹੋਣ ਦੇ ਦੀ ਅਤੇ ਵਿੰਗੇ ਟੇਢੇ ਤ੍ਰੀਕਿਆਂ ਨਾਲ ਉਨ੍ਹਾਂ ਨੂੰ ਆਪਣੇ ਮਗਰ ਲਾਈ ਰਖਦੀ ਹੈ, ਅਤੇ ਕਿਸੇ ਮੁਲਕ ਵਿਚ ਸਰਮਾਏ ਦਾਤ ਆਪਣੀ ਮਾਇਆ ਦੇ ਜ਼ੋਰ ਸਾਰੇ ਦੇਸ਼ ਦੀ ਚਕਰੀ ਜਿਸ ਪਾਸੇ ਮਰਜ਼ੀ ਹੋਵੇ ਭਵਾਈ ਫਿਰਦੇ ਹਨ। ਪੈਸੇ ਦੇ ਜ਼ੋਰ ਨਾਲ ਹੀ ਮੁਲਕ ਦੇ ਪੇਸ਼ ਨੂੰ ਕਾਬੂ ਕੀਤਾ ਜਾਂਦਾ ਹੈ ਜਾਂ ਰਾਜਸੀ ਲੀਡਰਾਂ ਨੂੰ ਹਥ ਵਿਚ ਲਿਆ ਜਾਂਦਾ ਹੈ ਅਤੇ ਇਨ੍ਹਾਂ ਰਾਹੀਂ ਆਪਣੀ ਮਰਜ਼ੀ ਅਨੁਸਾਰ ਮਲਕ ਦੀ ਰਾਜਸੀ ਵਾਗ ਡੋਰ ਨੂੰ ਮੋੜਿਆ ਜਾਂਦਾ ਹੈ। ਆਮ ਜਨਤਾ ਭਾਵੇਂ ਪੜੀ ਲਿਖੀ ਹੈ ਅਤੇ ਵਿਚਾਰ ਤੋਂ ਕੰਮ ਲੈ ਸਕਦੀ ਹੈ, ਪ੍ਰੰਤੂ ਉਨ੍ਹਾਂ ਤਕ ਅਸਲੀ ਹਾਲਾਤ ਨੂੰ ਪੂਜਣ ਹੀ ਨਹੀਂ ਦਿਤਾ ਜਾਂਦਾ। ਖਬਰਾਂ ਪੁਚਾਉਣ ਵਾਲੇ ਸਾਰੇ ਵਸੀਲਿਆਂ ਤੇ ਕਬਜ਼ਾ ਕਰਕੇ ਜਿਸ ਪ੍ਰਕਾਰ ਦੀ ਮਰਜ਼ੀ ਹੈ ਖਬਰ ਉਨ੍ਹਾਂ ਤਕ ਪੁਚਾਈ ਜਾਂਦੀ ਹੈ, ਜਿਸ ਕਰਕੇ ਆਮ ਤੌਰ ਤੇ ਆਮ ਜਨਤਾ ਨੂੰ ਅਰੇ ਵਿਚ ਹੀ ਰਖਿਆ ਜਾਂਦਾ ਹੈ।

ਸਾਡੇ ਮੁਲਕ ਵਿਚ ਤਾਂ ਆਮ ਜਨਤਾ ਦੀ ਆਵਾਜ਼ ਹੀ ਕੋਈ ਨਹੀਂ ਕਿਉਂਕਿ ਵਿਦਿਯਾ ਦੀ ਅਣਹੋਂਦ ਦੇ ਕਾਰਨ ਇਨ੍ਹਾਂ ਨੂੰ ਇਤਨੀ ਸੁਝ ਹੀ ਨਹੀਂ ਕਿ ਇਹ ਚਲਾਕ ਸਵਾਰਥੀ ਆਦਮੀਆਂ ਦੀਆਂ ਰਾਜਸੀ ਚਾਲਾਂ ਨੂੰ ਸਮਝ ਹੀ ਸਕਣ। ਹਾਲਾਂ ਰਾਜਸੀ ਅਹਿਸਾਸ ਭੀ ਆਮ ਜਨਤਾ ਦੇ ਦਿਲਾਂ ਵਿਚ ਪੈਦਾ ਨਹੀਂ ਹੋਇਆ ਅਤੇ ਆਪਣੇ ਹੱਕਾਂ