ਪੰਨਾ:ਪੂਰਬ ਅਤੇ ਪੱਛਮ.pdf/294

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਧਾਰਮਕ ਜ਼ਿੰਦਗੀ

੨੮੯

ਦੇਸ਼ ਵਾਂਗ ਮਜ਼ਹਬੀ ਅਸਥਾਨਾਂ ਵਿਚ ਅਨਪੜ ਜਾਂ ਮਾਮੂਲੀ ਪਰਾਣੀ ਧਾਰਮਿਕ ਵਿਦਿਯਾ ਤੋਂ ਜਾਣੂ ਤੇ ਪਰਾਤਨ ਧਾਰਮਿਕ ਸਾਖੀਆਂ ਸੁਨਾਉਣ ਵਾਲੇ ਭਾਈ ਨਹੀਂ ਰਖੇ ਹੋਏ, ਬਲਕਿ | ਹਰ ਇਕ ਗਿਰਜੇ ਦਾ ਪਾਦਰੀ ਯੂਨੀਵਰਸਿਟੀ ਰੈਜੂਏਟ ਹੋਵੇਗਾ ਜਿਸ ਨੇ ਯੂਨੀਵਰਸਿਟੀ ਵਿਚ ਧਾਰਮਿਕ ਵਿਦਿਯਾ ਪ੍ਰਾਪਤ ਕੀਤੀ ਹੋਈ ਹੋਵੇ ਅਤੇ ਮਜ਼ਹਬ ਸਬੰਧੀ ਆਮ ਪ੍ਰਚਲਤ ਮਾਮਲਿਆਂ ਨੂੰ ਚੰਗੀ ਤਰਾਂ ਸਮਝ ਕੇ ਸਤਿਆਂ ਨੂੰ ਸਮਝਾ ਸਕੇ। ਇਹ ਹਾਲ ਤਾਂ ਹੈ ਪੇਂਡੂ ਗਿਰਜਿਆਂ ਦਾ। ਸ਼ਹਿਰਾਂ ਦੇ ਗਿਰਜਿਆਂ ਵਿਚ ਰਹਿਣ ਵਾਲੇ ਪਾਦਰੀ ਉਚ ਵਿਦਿਯਾ ਵਿਚ ਪ੍ਰਬੀਨ ਹੁੰਦੇ ਹਨ, ਹਰ ਇਕ ਨੇ ਐਮ. ਏ., ਪੀ-ਐਚ. ਡੀ., ਜਾਂ ਡੀ. ਡੀ. ਦੀ ਡਿਗਰੀ ਪ੍ਰਾਪਤ ਕੀਤੀ ਹੋਈ ਹੁੰਦੀ ਹੈ। ਕਦੀ ਇਨਾਂ ਵਿਦਿਯਾ ਦੇ ਧਨੀਆਂ ਦੇ ਲੈਕਚਰ ਜਾ ਕੇ ਸਣੋਂ ਤਾਂ ਤੁਹਾਡੇ ਕੰਨਾਂ ਦੇ ਕਵਾੜ ਖੁਲ ਜਾਂਦੇ ਹਨ ਅਤੇ ਤੁਹਾਨੂੰ ਮੰਨਣਾ ਪੈਂਦਾ ਹੈ ਕਿ ਮਜ਼ਹਬ ਦੇ ਵਿਰਧ ਜੋ ਪ੍ਰਚਾਰ ਕਈ ਥੋੜੇ ਪੜ ਹੋਏ ਅਤੇ ਅਨਜਾਣ ਸਾਇੰਸਦਾਨਾਂ ਵਲੋਂ ਕੀਤਾ ਜਾਂਦਾ ਹੈ ਉਹ ਬਿਲਕੁਲ ਥੋਥਾ ਹੈ ਅਤੇ ਅਸਲੀਅਤ ਇਹ ਹੈ ਕਿ ਮਜ਼ਹਬ ਅਤੇ ਸਾਇੰਸ ਵਿਚ ਫਰਕ ਬਿਲਕੁਲ ਕੋਈ ਨਹੀਂ। ਮਜ਼ਹਬ ਅਤੇ ਸਾਇੰਸ ਨੂੰ, ਜੋ ਕਿ ਆਮ ਤੌਰ ਤੇ ਇਕ ਦੂਸਰੇ ਦੇ ਵਿਰਧ ਸਮਝੇ ਜਾਂਦੇ ਹਨ, ਇਕ ਪਲੈਟ ਫਾਰਮ ਤੇ ਲੈ ਆਉਣਾ ਤੇ ਇਨਾਂ ਵਿਚ ਭਿੰਨ ਭੇਦ ਨੂੰ ਮਿਟਾ ਦੇਣਾ ਇਨ੍ਹਾਂ ਹੀ ਵਿਦਿਯਾ ਦੇ ਧਨੀਆਂ ਤੇ ਫਿਲਾਸਫਰਾਂ ਦਾ ਕੰਮ ਹੈ।

ਪੱਛਮੀ ਦੇਸ਼ਾਂ ਵਿਚ ਅਮਲੀ ਧਾਰਮਿਕ ਜ਼ਿੰਦਗੀ ਦਾ