ਪੰਨਾ:ਪੂਰਬ ਅਤੇ ਪੱਛਮ.pdf/296

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਧਾਰਮਿਕ ਜ਼ਿੰਦਗੀ

੨੬੧

ਹੀ ਇਕ ਪਾਸੇ ਤਾਂ ਕਰੋੜਾਂ ਦੇ ਆਪਣੀ ਗੁਜ਼ਰਾਨ ਮੁਸ਼ਕਲ ਨਾਲ ਕਰਨ ਤੇ ਦੁਸਰੇ ਪਾਸੇ ਮਣੀ ਭਰ ਸ਼ਾਹੂਕਰ ਨੂੰ ਇਹ ਪਤਾ ਨ ਲਗੇ ਕਿ ਓਹ ਆਪਣੀ ਅਨਗਿਣਤ ਮਾਇਆ ਨੂੰ ਕਿਸ ਤਰਾਂ ਖਰਚ ਕਰਨਾ ਜਾਂ ਆਪਣੇ ਨਿਰਬਲ ਗਵਾਂਢੀ ਦੇਸ਼ਾਂ ਤੇ ਹਮਲੇ ਕਰਕੇ ਉਨ੍ਹਾਂ ਦੀ ਹਸਤੀ ਨੂੰ ਕਿਸ ਤਰਾਂ ਮਿਟਾਇਆ ਜਾਵੇ।

ਆਰਥਕ ਤਵਾਰੀਖ ਵਿਚਾਰਨ ਤੋਂ ਪਤਾ ਲਗਦਾ ਹੈ ਕਿ ਅਮਰੀਕਾ ਵਿਚ, ਜੋ ਕਿ ਦੁਨੀਆਂ ਵਿਚ ਸਭ ਤੋਂ ਬਹੁਤਾ ਧਨਾਡ ਮਲਕ ਹੈ, ਕਰੋੜ ਪਤੀ ਜੋ ਕਿ ਮਲਕ ਦੀ ਸਾਰੀ ਵਸੋਂ ਦਾ ਕੇਵਲ ਇਕ ਫੀ ਸਦੀ ਹਿੱਸਾ ਹਨ। ਦੇਸ ਦੀ ਸਾਰੀ ਆਮਦਨ ਦੇ ਚੌਥੇ ਹਿੱਸੇ ਦੇ ਮਾਲਕ ਹਨ ਅਤੇ ਮੁਲਕ ਦੀ ਤਿੰਨ ਚਥਾਈ ਵਸੋਂ ਨੂੰ ਸਾਰੀ ਆਮਦਨ ਦੇ ਕੇਵਲ ਤੀਜੇ ਹਿੱਸੇ ਤੇ ਸਬਰ ਕਰਨਾ ਪੈਂਦਾ ਹੈ। ਇਹੀ ਹਾਲਤ ਬਰਤਾਨੀਆਂ ਦੀ ਹੈ। ਉਥੋਂ ਦੇ ਹਾਲਾਤ ਤੋਂ ਪਤਾ ਲਗਦਾ ਹੈ ਕਿ ਜੇ ਕਰ ੨੨ ਲੱਖ ਦੇ ਕਰੀਬ ਟੈਕਸ ਰਜ਼ਾਰਾਂ ਦੀ ਆਮਦਨ ਦਾ ਅਨੁਮਾਨ ੯੫ ਕਰੋੜ ਪਿੰਡ ਤੋਂ ਕੁਝ ਵਧ ਹੈ ਤਾਂ ਦਰਮਿਆਨੀ ਸ਼੍ਰੇਣੀ ਦੇ ੪੩ ਲੱਖ ਆਦਮੀਆਂ ਦੀ ਆਮਦਨ ਕੇਵਲ ੩੬.੪ ਕਰੋੜ ਪੌਂਡ ਹੀ ਹੁੰਦੀ ਹੈ ਅਤੇ ਜੇ ਕਰ ਇਸ ਤੋਂ ਭੀ ਹੇਠਲੀ ਸ਼੍ਰੇਣੀ ਦੀ ਬਾਬਤ ਪੂਰੀ ਪੂਰੀ ਪੜਤਾਲ ਕੀਤੀ ਜਾਵੇ ਤਾਂ ਪਤਾ ਲਗੇਗਾ ਕਿ ਉਨਾਂ ਦੀ ਇਸ ਤੋਂ ਭੀ ਬਹੁਤ ਬੁਰੀ ਹਾਲਤ ਹੈ। ਇਥੇ ਹੀ ਬਸ ਨਹੀਂ; ਇਕ ਪਾਸੇ ਤਾਂ ਮੁਲਕ ਵਿਚ ਲੱਖਾਂ ਬੰਦੇ ਭੁਖ ਦੇ ਦੁਖੋਂ ਤਸੀਹੇ ਕੱਟ ਰਹੇ ਹਨ ਕਿਉਂਕਿ ਉਨ੍ਹਾਂ