ਪੰਨਾ:ਪੂਰਬ ਅਤੇ ਪੱਛਮ.pdf/299

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੮੨

ਪੂਰਬ ਅਤੇ ਪੱਛਮ

ਨੂੰ ਕਾਰਖਾਨੇ ਆਦਿ ਬੰਦ ਹੋਣ ਕਰਕੇ ਕੋਈ ਕਮਾਈ ਦਾ ਵਸੀਲਾ ਨਹੀਂ ਲਭਦਾ ਅਤੇ ਦੂਸਰੇ ਪਾਸੇ ਸਾਹੁਕਾਰ ਵਿਪਾਰੀ ਲੋਕ ਕਣਕ ਤੇ ਹੋਰ ਅਨਾਜ ਦੇ ਜਹਾਜ਼ਾਂ ਦੇ ਜਹਾਜ਼ ਭਰੇ ਹੋਏ ਸਮੁੰਦਰ ਵਿਚ ਡੁਬਾ ਰਹੇ ਹਨ ਤਾਕਿ ਮੰਡੀ ਵਿਚ ਇਨ੍ਹਾਂ ਜਿਨਸਾਂ ਦੀ ਕੀਮਤ ਬਹੁਤੀ ਨ ਗਿਰ ਜਾਵੇ! ਹਿਟਲਰ ਦੀ ਵਰਤਮਾਨ ਲੜਾਈ ਆਪਣੀ ਮਿਸਾਲ ਆਪ ਹੀ ਹੈ। ਜਿਸ ਤਰਾਂ ਉਸ ਨੇ ਆਪਣੇ ਗਵਾਂਢੀ ਕਮਜ਼ੋਰ ਮੁਲਕਾਂ ਆਸਟੀਆ, ਪੋਲੈਂਡ, ਬੈਲਜੀਅਮ, ਹਾਲੈਂਡ, ਡੈਨਮਾਰਕ, ਨਾਰਵੇ, ਤੇ ਫਰਾਂਸ, ਆਦਿ ਨੂੰ ਥੋੜੇ ਦਿਨਾਂ ਵਿਚ ਹੀ ਮੌਤ ਦੇ ਘਾਟ ਉਤਾਰ ਕੇ ਉਨ੍ਹਾਂ ਦੀ ਆਜ਼ਾਦੀ ਦਾ ਕੀਰਤਨ ਸੋਹਿਲਾ ਪੜਕੇ ਉਨ੍ਹਾਂ ਤੇ ਗੁਲਾਮੀ ਦੀਆਂ ਜ਼ੰਜੀਰਾਂ ਕਸੀਆਂ ਹਨ ਇਸ ਭਿਯਾਨਕ ਦਿਸ਼ਨ ਦੀ ਮਿਸਾਲ ਦੁਨੀਆਂ ਦੀ ਤਵਾਰੀਖ ਵਿਚ ਕਿਤੇ ਨਹੀਂ ਮਿਲਦੀ।

ਇਹ ਸਭ ਕੁਝ ਹੋ ਰਿਹਾ ਹੈ ਉਨ੍ਹਾਂ ਮੁਲਕਾਂ ਵਿਚ ਜੋ ਕਿ ਉਸ ਹਜ਼ਰਤ ਈਸਾ ਦੇ ਪੈਰੋਕਾਰ ਹੋਣ ਦਾ ਮਾਣ ਕਰਦੇ ਹਨ, ਜਿਸਦੀ ਮੁਢਲੀ ਸਿਖਿਆ ਹੀ ਇਹੀ ਹੈ ਕਿ ਆਪਣੇ ਗਵਾਂਢੀ ਨਾਲ ਪ੍ਰੇਮ ਕਰੋ, ਦੂਸਰਿਆਂ ਨੂੰ ਆਪਣੇ ਸਮਾਨ ਸਮਝੋ, ਕਿਸੇ ਤੇ ਜ਼ੁਲਮ ਨ ਕਰੋ, ਜੇਕਰ ਤੁਹਾਡੇ ਕੋਈ ਇਕ ਚਪੇੜ ਮਾਰੇ ਤਾਂ ਤੁਸੀਂ ਦੁਸਰੀ ਖਾਣ ਲਈ ਆਪਣੇ ਆਪ ਨੂੰ ਪੇਸ਼ ਕਰੋ, ਸਭ ਨੂੰ ਸਾਂਝੀਵਾਲ ਸਮਝਕੇ ਇਕੋ ਜਿਹਾ ਹਿੱਸਾ ਦਿਓ, ਆਦਿ। ਤਾਂ ਤੇ ਵਰਤਮਾਨ ਪ੍ਰਚਲਤ ਹਾਲਾਤ ਦੇ ਅਧਾਰ ਤੇ ਅਸੀਂ ਇਹ ਕਹਿਣ ਲਈ ਮਜਬੂਰ ਹਾਂ ਕਿ ਪੱਛਮੀ ਦੇਸ ਆਦਰਸ਼ਕ ਧਾਰਿਮਕ