ਪੰਨਾ:ਪੂਰਬ ਅਤੇ ਪੱਛਮ.pdf/301

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



੨੯੪

ਪੂਰਬ ਅਤੇ ਪੱਛਮ

ਹੋਰਨਾਂ ਤੇ ਕਿਸੇ ਪ੍ਰਕਾਰ ਦਾ ਜ਼ੁਲਮ ਨੂੰ ਕਰਦਾ ਹੋਵੇ, ਪੰਤੁ ਧਾਰਮਿਕ ਜੀਵਨ ਵਿਚ ਬੜੀ ਕਮਜ਼ੋਰੀ ਹੋਵੇ। ਯਥਾ, ਇਕ ਕਾਰਖਾਨੇ ਦਾ ਮਾਲਕ ਮਜ਼ਦੂਰ ਨੂੰ ਆਪਣੇ ਕਾਰਖਾਨੇ ਵਿਚ ਕੰਮ ਦੇਣ ਤੋਂ ਪਹਿਲਾਂ ਦਸ ਦਿੰਦਾ ਹੈ ਕਿ ਇਤਨੀ ਤਨਖਾਹ ਮਿਲੇਗੀ ਤੇ ਇਤਨੇ ਘੰਟੇ ਕੰਮ ਕਰਨਾ ਹੋਵੇਗਾ। ਅਜੇਹਾ ਕਰਨ ਵਿਚ ਕਾਰਖਾਨੇ ਦਾ ਮਾਲਕ ਸਚ ਬੋਲ ਰਿਹਾ ਹੈ ਅਤੇ ਉਹ ਈਮਾਨਦਾਰੀ ਨਾਲ ਉਸ ਤੋਂ ਬਹੁਤਾ ਕੰਮ ਨਹੀਂ ਲੈਂਦਾ ਅਤੇ ਨਾਂ ਹੀ ਓਸੇ ਤੇ ਕਿਸੇ ਪ੍ਰਕਾਰ ਦਾ ਜ਼ੁਲਮ ਕਰਦਾ ਹੈ ਕਿਉਂਕਿ ਉਹ ਕਿਰਤੀ ਨੂੰ ਅਪਣੇ ਕਾਰਖਾਨੇ ਵਿਚ ਕੰਮ ਕਰਨ ਲਈ ਮਜਬੂਰ ਨਹੀਂ ਕਰਦਾ। ਕਿਰਤੀ ਦੀ ਆਪਣੀ ਮਰਜ਼ੀ ਹੈ; ਉਸਦਾ ਦਿਲ ਕਰੇ ਉਥੇ ਕੰਮ ਕਰੇ ਨਹੀਂ ਤਾਂ ਹੋਰ ਥਾਂ ਚਲਾ ਜਾਵੇ। ਤੂ ਮਾਲਕ ਦੀ ਇਸ ਪਾਲਸੀ ਦਾ ਨਤੀਜਾ ਇਹ ਹੁੰਦਾ ਹੈ ਕਿ ਦਸਤਕਾਰੀ ਦੀ ਪੈਦਾਵਾਰ ਦਾ ਬਹੁਤਾ ਹਿੱਸਾ ਉਸ ਦੇ ਕਾਬੂ ਆਉਂਦਾ ਹੈ ਅਤੇ ਥੋੜਾ ਕਿਰਤੀਆਂ ਦੇ ਇਖਲਾਕੀ ਤੌਰ ਤੇ ਇਸ ਸਾਰੇ ਸਿਲਸਲੇ ਵਿਚ ਕੋਈ ਊਣਤਾਈ ਨਹੀਂ ਪੰਤ ਧਾਰਮਿਕ ਨੁਕਤਾ ਨਿਗਾਹ ਤੋਂ ਇਹ ਗਲ ਉਲਟ ਹੈ, ਕਿਉਂਕਿ ਧਾਰਮਿਕ ਅਸੂਲ ਅਨੁਸਾਰ ਮਾਲਕ ਤੇ ਕਿਰਤੀਆਂ ਵਿਚਕਾਰ ਵੰਡੀਆਂ ਯੋਗ ਹੋਣੀਆਂ ਚਾਹੀਦੀਆਂ ਹਨ, ਅਯੋਗ ਨਹੀਂ।

ਅਸੀਂ ਇਹ ਗਲ ਭੀ ਕਹਿਣ ਲਈ ਮਜਬੂਰ ਹਾਂ ਕਿ ਆਪਣੇ ਧਰਮ ਦੀ ਪੁਫਲਤਾ ਲਈ ਪੱਛਮੀ ਲੋਕਾਂ ਵਿਚ ਕੁਰਬਾਨੀ ਦਾ ਮਾਦਾ ਫਾਵੀ ਹੈ। ਇਹੀ ਕਾਰਨ ਹੈ ਕਿ